ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਕੋਟ ਈਸੇ ਖਾਂ ਚ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਕਸਬੇ ਚ ਇੰਟਰਲਾਕ ਟਾਇਲ ਲਗਾਉਣ ਸਬੰਧੀ ਗਊਸ਼ਾਲਾ ਤੋਂ ਸ਼ਮਸ਼ਾਨਘਾਟ ਤੱਕ, ਮਸੀਤਾਂ ਰੋਡ ਤੋਂ ਸੁੰਦਰ ਨਗਰ ਜਾਣੀਆਂ ਰੋਡ ਤੇ ਗਲੀ ਨੰਬਰ 13 ਤੱਕ ਅਤੇ ਗੋਗੇ ਪਲਤੇ ਦੇ ਘਰ ਤੋਂ ਬਾਹਰ ਰੋਡ ਤੇ ਡੇਅਰੀ ਤੱਕ ਗਲੀ ਅਤੇ ਨਾਲ ਲੱਗਦੀਆਂ ਗਲੀਆਂ ‘ਚ ਇੰਟਰਲਾਕ ਟਾਇਲ ਲਗਾਉਣ ਸਬੰਧੀ ਉਦਘਾਟਨ ਕੀਤਾ ਗਿਆ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਿਹਾ ਕਿ ਕਸਬੇ ਚ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਤਕਰੀਬਨ 1 ਕਰੋੜ 67 ਲੱਖ ਰੁਪਏ ਦੀ ਗ੍ਰਾਂਟ ਪਾਸ ਹੋਈ ਹੈ, ਜਿਸ ਵਿੱਚੋਂ ਨਗਰ ਪੰਚਾਇਤ ਦਫ਼ਤਰ ਲਈ ਇੱਕ ਟਰੈਕਟਰ ਅਤੇ ਹੋਰ ਸਾਮਾਨ ਲਿਆ ਗਿਆ ਹੈ, ਜਿਸ ਉੱਪਰ ਤਕਰੀਬਨ 27 ਲੱਖ ਰੁਪਏ ਲਗ ਚੁੱਕੇ ਹਨ ਅਤੇ ਬਾਕੀ ਰਹਿੰਦੇ 1 ਕਰੋੜ 40 ਲੱਖ ਰੁਪਏ ਨਾਲ ਕਸਬੇ ‘ਚ 17 ਵਿਕਾਸ ਕਾਰਜ ਨੇਪਰੇ ਚੜ੍ਹ ਜਾਣਗੇ, ਜਿਨ੍ਹਾਂ ਵਿੱਚੋਂ ਅੱਜ 3 ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਤੇ ਕਸਬੇ ‘ਚ ਵਿਕਾਸ ਕਾਰਜਾਂ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ, ਅਤੇ ਗ੍ਰਾਂਟਾਂ ਦੀ ਕਮੀ ਨਹੀਂ ਆਵੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਕੁਮਾਰ ਧੀਰ, ਸੁਮਿਤ ਕੁਮਾਰ ਬਿੱਟੂ ਮਲਹੋਤਰਾ, ਪ੍ਰਕਾਸ਼ ਰਾਜਪੂਤ, ਪਰਮੋਦ ਕੁਮਾਰ ਬੱਬੂ, ਪ੍ਰਕਾਸ ਟੱਕਰ,ਪਵਨ ਤਨੇਜਾ,ਸੀਟਾ ਪਲਤਾ, ਸਾਬਕਾ ਕੌਸਲਰ ਓਮ ਪ੍ਰਕਾਸ਼ ਪੱਪੀ, ਤੋਂ ਇਲਾਵਾ ਹੋਰ ਵੀ ਆਗੂ ।