ਮੋਗਾ, 3 ਮਾਰਚ (ਜਗਰਾਜ ਲੋਹਾਰਾ) ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੈਅ ਨੂੰ ਨਿਰੰਤਰ ਚਾਲੂ ਰੱਖਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਅੱਜ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਸ਼ਹਿਰ ਦੇ ਵਾਰਡ ਨੰਬਰ 43 ਗੁਰੂ ਰਾਮਦਾਸ ਨਗਰ ਵਿਚ ਨਵੀਂਆਂ ਐੱਲ ਈ ਡੀ ਸਟਰੀਟ ਲਾਈਟਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਡਾ. ਹਰਜੋਤ ਕਮਲ ਦੀ ਸੁਪਤਨੀ ਉਚੇਚੇ ਤੌਰ ’ਤੇ ਪਹੁੰਚੇ। ਇਸ ਪ੍ਰੌਜੈਕਟ ਦਾ ਰਸਮੀਂ ਉਦਘਾਟਨ ਕਰਨ ਮੌਕੇ ਉਹਨਾਂ ਨਾਲ ਕਮਲਜੀਤ ਕੌਰ ਧੱਲੇਕੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸ਼ਹਿਰੀ,ਪ੍ਰਧਾਨ ਗੁਰੂ ਰਾਮਦਾਸ ਯੂਥ ਵੈੱਲਫੇਅਰ ਕਲੱਬ ਸ. ਨਿਰਮਲ ਸਿੰਘ ਮੀਨੀਆ,ਮੀਨੀਆ ਦੀ ਸੁਪਤਨੀ ਗੁਰਮੀਤ ਕੌਰ ,ਹਿੰਮਤ ਸਿੰਘ ਜੱਬਲ ਮੀਤ ਪ੍ਰਧਾਨ ਕਾਂਗਰਸ ਸ਼ਹਿਰੀ,ਸਾਬਕਾ ਕੌਂਸਲਰ ਅਸ਼ੋਕ ਧਮੀਜਾ,ਅਮਰਜੀਤ ਸਿੰਘ ਭਰੀ, ਤਰਸੇਮ ਸਿੰਘ ਐੱਮ ਸੀ ,ਰਵਿੰਦਰ ਬਜਾਜ ਤੋਂ ਇਲਾਵਾ ਵਾਰਡ ਨੰਬਰ 43 ਦੇ ਪਤਵੰਤੇ ਹਾਜ਼ਰ ਸਨ । ਇਸ ਮੌਕੇ ਨਿਰਮਲ ਸਿੰਘ ਮੀਨੀਆ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੋਗਾ ਹਲਕੇ ਦੇ ਲੋਕਾਂ ਦੀ ਮੰਗ ਸੀ ਕਿ ਉਹਨਾਂ ਦੇ ਵਾਰਡਾਂ ‘ਚ ਸਟਰੀਟ ਲਾਈਟਾਂ ਲਗਾਈਆਂ ਜਾਣ ਅਤੇ ਖਰਾਬ ਪਏ ਪੁਆਇੰਟਾਂ ਨੂੰ ਠੀਕ ਕਰਵਾਇਆ ਜਾਵੇ । ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਐੱਮ ਐੱਲ ਏ ਸਾਹਿਬ ਦੇ ਯਤਨਾਂ ਸਦਕਾ ਅੱਜ ਇਹ ਕਾਰਜ ਆਰੰਭ ਹੋ ਰਿਹਾ ਹੈ ਜਿਸ ਦੀ ਕਿ ਉਹਨਾਂ ਨੂੰ ਅਤੇ ਵਾਰਡ ਵਾਸੀਆਂ ਨੂੰ ਬੇਹੱਦ ਖੁਸ਼ੀ ਹੈ । ਇਸ ਮੌਕੇ ਡਾ: ਰਜਿੰਦਰ ਕੌਰ ਕਮਲ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ਹਿਰ ਦੀ ਨਕਸ਼ ਨੁਹਾਰ ਬਦਲਣ ਅਤੇ ਵੱਖ ਵੱਖ ਵਾਰਡਾਂ ਨੂੰ ਰੁਸ਼ਨਾਉਣ ਲਈ ਅੱਜ ਇਸ ਪ੍ਰੌਜੈਕਟ ਦੀ ਆਰੰਭਤਾ ਹੋਈ ਹੈ ਅਤੇ ਨਿਰੰਤਰ ਇਸ ਤਰਾਂ ਦੇ ਹੋਰ ਪ੍ਰੌਜੇਕਟ ਆਰੰਭ ਕਰਵਾ ਕੇ ਮੋਗੇ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ। ਉਹਨਾਂ ਇਹ ਪ੍ਰੌਜੈਕਟ ਮੋਗਾ ਨੂੰ ਦੇਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ। ਉਹਨਾਂ ਦੱਸਿਆ ਕਿ ਕਰਨਾਟਕਾ ਇਲੈੱਕਟਰਾਨਿਕਸ ਬੰਗਲੌਰ ਦੀ ਕੰਪਨੀ ਨੂੰ ਦਿੱਤੇ ਇਸ ਪ੍ਰੌਜੈਕਟ ਨੂੰ ਪੂਰਾ ਕਰਨ ਲਈ ਕੰਪਨੀ ਦੇ ਐੱਮ ਡੀ ਸਤੀਸ਼ ਨੰਦ ਬ੍ਰਹਮਦੱਤ ਅਤੇ ਐੱਸ ਈ ਪੀ ਜੀ ਅਰੋੜਾ ਦੀ ਦੇਖ ਰੇਖ ਹੇਠ ਇਹ ਪ੍ਰੌਜੈਕਟ ਮਹਿਜ਼ ਡੇਢ ਮਹੀਨੇ ਵਿਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਵਾਰਡ ਵਾਸੀਆਂ ਨੇ ਨਿਰਮਲ ਸਿੰਘ ਮੀਨੀਆ ਅਤੇ ਉਹਨਾਂ ਦੀ ਪਤਨੀ ਗੁਰਜੀਤ ਕੌਰ ਨੇ ਡਾ: ਰਜਿੰਦਰ ਕੌਰ ਕਮਲ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ.ਦਰਸ਼ਨ ਲਾਲ ,ਰਾਮ ਸ਼ਰਨ,ਓਮ ਪ੍ਰਕਾਸ਼,ਸੋਮਾ ਸਿੰਘ,ਸੁਰੇਸ਼ ਗੋਇਲ,ਸਾਧੂ ਸਿੰਘ,ਮਲੂਕ ਸਿੰਘ,ਦਰਸ਼ਨ ਸਿੰਘ,ਗੁਰਤੇਜ ਸਿੰਘ ,ਜਗਜੀਤ ਸਿੰਘ,ਰਜਿੰਦਰ ਛਾਬੜਾ,ਸੁਖਬੀਰ ਸਿੰਘ,ਨਿਰਮਲ ਸਿੰਘ,ਸ਼ਿਦਾ ਬਰਾੜ,ਸੰਜੀਵ ਅਰੋੜਾ,ਵਿਜੇ ਖੁਰਾਨਾ,ਲਖਵੀਰ ਦੁਨੇਕੇ,ਗੁਰਪ੍ਰੀਤ ਜੌਹਲ ,ਪਰੇਮ ਸਤਜੀਤ ਸਿੰਘ ਹੈਪੀ,ਅਮਰਜੀਤ ,ਬਲਵੰਤ ਰਾਏ ਪੰਮਾ,ਰਮਨ ਮੱਕੜ,ਸੰਜੀਵ ਅਰੋੜਾ,ਵਿਜੇ ਕੁਮਾਰ ,ਸੰਜੀਵ ਡੀ ਜੇ,ਚਰਨਜੀਤ ਸਿੰਘ,ਠੇਕੇਦਾਰ ਰਾਕੇਸ਼ ਮਹਿਤਾ ਅਤੇ ਪਵਨਪ੍ਰੀਤ ਸਿੰਘ,ਰਾਮਪਾਲ ਧਵਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ।