ਵਧੀਆ ਸੇਵਾਵਾਂ ਨਿਭਾਉਣ ਤੇ ਪੱਤਰਕਾਰਾਂ ਨੂੰ ਕੀਤਾ ਗਿਆ ਸਨਮਾਨਿਤ

ਮੋਗਾ 2 ਮਾਰਚ (ਮਿੰਟੂ ਖੁਰਮੀ, ਕੁਲਦੀਪ ਸਿੰਘ) ਅੱਜ ਭੁਪਿੰਦਰਾ ਖਾਲਸਾ ਸਕੂਲ ਵਿਖੇ ਮੋਗੇ ਜ਼ਿਲੇ ਦੇ ਨਿਰਪੱਖ ਤੇ ਨਿੱਡਰ ਪੱਤਰਕਾਰ ਜੋਗਿੰਦਰ ਸਿੰਘ ਫਾਸਟਵੇ, ਨਿਊਜ਼ ਡੇਲੀ ਪੋਸਟ ਪੰਜਾਬੀ ਅਤੇ ਸਰਬਜੀਤ ਸਿੰਘ ਰੌਲੀ ਚੜਦੀ ਕਲਾ ਟਾਈਮ ਟੀਵੀ,ਨਿਊਜ਼ ਪੰਜਾਬ ਦੀ ਚੈਨਲ , ਨੂੰ ਵਧੀਆ ਸੇਵਾਵਾਂ ਨਿਭਾਉਣ ਤੇ ਜਿਲੇ ਦੇ ਡੀ ਈ ਓ ਜਸਪਾਲ ਸਿੰਘ ਔਲਖ ਅਤੇ ਖੇਡ ਅਫਸਰ ਇੰਦਰਪਾਲ ਸਿੰਘ ਅਤੇ ਉਹਨਾ ਦੀ ਸਾਰੀ ਟੀਮ ਵੱਲੋ ਸਨਮਾਨਿਤ ਕੀਤਾ ਗਿਆ । ਇਸ ਸਮੇਂ ਗੱਲਬਾਤ ਕਰਦਿਆਂ ਪੱਤਰਕਾਰਾਂ ਨੇ ਕਿਹਾ ਕਿ ਅਸੀਂ ਇਸੇ ਤਰ੍ਹਾਂ ਹੀ ਪਬਲਿਕ ਪ੍ਰਤੀ ਸੇਵਾਵਾਂ ਨਿਭਾਉਣ ਲਈ ਦਿਨ ਰਾਤ ਯਤਨ ਕਰਦੇ ਰਹਾਂਗੇ । ਅਤੇ ਅਸੀਂ ਡੀਈਓ ਜਸਪਾਲ ਸਿੰਘ ਔਲਖ ਅਤੇ ਖੇਡ ਅਫਸਰ ਇੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਅੱਜ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।

Leave a Reply

Your email address will not be published. Required fields are marked *