ਲੰਗਰ ਕਮੇਟੀ ਵੱਲੋਂ ਮਾਤਾ ਚਿੰਤਪੁਰਨੀ ਜਯੰਤੀ ਦੇ ਸੰਬੰਧ ‘ਚ ਕਰਵਾਇਆ ਕੀਰਤਨ 

 

ਕੋਟ ਈਸੇ ਖਾਂ 12 ਮਈ ( ਜਗਰਾਜ ਸਿੰਘ ਗਿੱਲ)ਸਥਾਨਕ ਕਸਬੇ ਦੀ ਨਾਮਵਰ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਕੋਟ ਈਸੇ ਖਾਂ ਵੱਲੋਂ ਮਾਤਾ ਚਿੰਤਪੁਰਨੀ ਜਯੰਤੀ ਦੇ ਸੰਬੰਧ ‘ਚ ਐਤਵਾਰ ਸ਼ਾਮ 4 ਵਜੇ ਤੋਂ 6 ਵਜੇ ਤੱਕ ਸ਼੍ਰੀ ਸ਼ਿਵ ਸ਼ਕਤੀ ਮੰਦਰ, ਦਾਤਾ ਰੋਡ ਵਿਖੇ ਕੀਰਤਨ ਕਰਵਾਇਆ ਗਿਆ। ਇਸ ਮੌਕੇ ਹਰਸ਼ਵਰਦਨ ਅਜ਼ਾਦ ਐਂਡ ਪਾਰਟੀ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕਰਕੇ ਸੰਗਤ ਨੂੰ ਝੂਮਣ ਲਾ ਦਿੱਤਾ। ਭਜਨ-ਕੀਰਤਨ ਉਪਰੰਤ ਮਹਾਮਾਰੀ ਦੀ ਆਰਤੀ ਕੀਤੀ ਗਈ,ਕੇਕ ਕੱਟਿਆ ਗਿਆ,ਕੰਜਕ ਪੂਜਨ ਕੀਤਾ ਗਿਆ ਅਤੇ ਆਈ ਹੋਈ ਸਾਰੀ ਸੰਗਤ ਨੂੰ ਮਾਤਾ ਰਾਣੀ ਦਾ ਪ੍ਰਸ਼ਾਦ ਆਦਿ ਵੰਡਿਆ ਗਿਆ। ਇਸ ਮੌਕੇ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਕੋਟ ਈਸੇ ਖਾਂ ਵੱਲੋਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਵੀਰ ਜਵਾਨਾਂ ਦੀ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਵਾਈ ਗਈ। ਇਸ ਮੌਕੇ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਦੇ ਮੈਂਬਰਾ ਤੋ ਇਲਾਵਾ ਬਹੁਤ ਵੱਡੀ ਗਿਣਤੀ ‘ਚ ਭਗਤ-ਜਨ ਹਾਜ਼ਰ ਸਨ।

Leave a Reply

Your email address will not be published. Required fields are marked *