ਬੱਧਨੀ ਕਲਾਂ 16 ਮਾਰਚ (ਚਮਕੌਰ ਸਿੰਘ ਲੋਪੋ ) ਮਾਲਵੇ ਦੀ ਨਾਮਵਰ ਪੇਂਡੂ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਲੋਪੋਂ ਵਿਖੇ ਪ੍ਰਿੰਸੀਪਲ ਡਾ ਤ੍ਰਿਪਤਾ ਪਰਮਾਰ ਜੀ ਦੀ ਅਗਵਾਈ ਵਿੱਚ ਚੌਦਾਂ ਮਾਰਚ ਨੂੰ ਕੁਦਰਤ ਅਤੇ ਜੀਵ ਜੰਤੂਆਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਪਿਆਰ ਦਾ ਪਾਠ ਪੜ੍ਹਾਉਣ ਵਾਲੀ ਸ਼ਖ਼ਸੀਅਤ ਸਬਾਤਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਵਾਤਾਵਰਨ ਦਿਵਸ ਮਨਾਇਆ ਗਿਆ ਇਸ ਮੌਕੇ ਸੰਤ ਦਰਬਾਰਾ ਸਿੰਘ ਜੀ ਵਿਦਿਅਕ ਸੰਸਥਾ ਦੇ ਮੀਤ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਵਾਤਾਵਰਨ ਸੰਭਾਲ ਵਿਸ਼ੇ ਨਾਲ ਸਬੰਧਿਤ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਆਪਣਾ ਅਣਮੁੱਲਾ ਯੋਗਦਾਨ ਪਾ ਕੇ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ ਇਸ ਕਰਕੇ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਣ ਲੈਣਾ ਚਾਹੀਦਾ ਹੈ ਇਸ ਪ੍ਰੋਗਰਾਮ ਵਿੱਚ ਡਾ ਬਲਵਿੰਦਰ ਕੌਰ ਡਾ ਐੱਚ ਕੇ ਡੋਲੀ ਡਾ ਖੁਸ਼ਵੰਤ ਕੌਰ ਡਾਕਟਰ ਰਾਖੀ ਮਿਸਿਜ਼ ਗੁਰਜੀਤ ਕੌਰ ਮਿਸਿਜ਼ ਰੀਟਾ ਅਰੋੜਾ ਮਿਸਿਜ ਅਮਨਦੀਪ ਕੌਰ ਮਿਸਿਜ਼ ਗੁਰਪ੍ਰੀਤ ਕੌਰ ਮਿਸਿਜ਼ ਹਰਪਿੰਦਰ ਕੌਰ ਮਿਸ ਅਮਨਦੀਪ ਕੌਰ ਅਤੇ ਮਿਸ ਵੀਰਪਾਲ ਕੌਰ ਵੀ ਸ਼ਾਮਲ ਸਨ ਇਸ ਸਮੇਂ ਪ੍ਰਿੰਸੀਪਲ ਡਾ ਤ੍ਰਿਪਤਾ ਪਰਮਾਰ ਨੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਵਿੱਚ ਪੌਦੇ ਵੀ ਲਗਾਏ