ਸੀਪੀਆਈ (ਐਮ) ਦੇ ਕਾਰਕੁਨ ਕੋਟ ਇਸੇ ਖਾਂ ਦੇ ਮੇਨ ਚੌਕ ਵਿਖੇ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕਦੇ ਹੋਏ
ਕੋਟ ਈਸੇ ਖ਼ਾਂ 31 ਮਈ (ਜਗਰਾਜ ਸਿੰਘ ਗਿੱਲ)
ਨਿੱਤ ਪ੍ਰਤੀ ਦਿਨ ਅਮਰ ਵੇਲ ਵਾਂਗ ਵਧਦੀ ਸਿਖਰਾਂ ਨੂੰ ਛੂਹ ਰਹੀ ਮਹਿੰਗਾਈ ਦੇ ਨਤੀਜੇ ਵਜੋਂ ਦੇਸ਼ ਦੀ ਜਨਤਾ ਦਾ ਅੱਜਕੱਲ੍ਹ ਜੀਣਾ ਮੁਹਾਲ ਹੋਇਆ ਪਿਆ ਹੈ ਜਿਸ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਹੋਰ ਵਸਤੂਆਂ ਲੋਕਾਂ ਦੀ ਖਰੀਦ ਸ਼ਕਤੀ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ ਅਤੇ ਇਸ ਦਾ ਜ਼ਿਆਦਾ ਅਸਰ ਹੇਠਲੇ ਵਰਗ ਦੇ ਉਪਭੋਗਤਾਵਾਂ ਤੇ ਪੈਣਾ ਲਾਜ਼ਮੀ ਹੈ। ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸ਼ਰ੍ਹੇਆਮ ਦੇਸ਼ ਦੇ ਲੋਕਾਂ ਦੀ ਲੁੱਟ ਕਰਨ ਦੀ ਪੂਰੀ ਤਰ੍ਹਾਂ ਖੁੱਲ੍ਹ ਦੇ ਰੱਖੀ ਹੈ ਜੋ ਕਿ ਦੇਸ਼ ਦੇ ਧਨ ਨੂੰ ਦੋਹੀਂ ਹੱਥੀਂ ਲੁੱਟਣ ਤੇ ਲੱਗੇ ਹੋਏ ਹਨ ਪ੍ਰੰਤੂ ਕੇਂਦਰ ਦੀ ਸਰਕਾਰ ਜਿਸ ਨੂੰ ਵਧ ਰਹੀ ਮਹਿੰਗਾਈ ਬਾਰੇ ਭਲੀ ਭਾਂਤ ਪਤਾ ਵੀ ਹੈ ਪ੍ਰੰਤੂ ਉਸ ਨੇ ਇਸ ਤੋਂ ਪੂਰੀ ਤਰ੍ਹਾਂ ਪਾਸਾ ਵੱਟਿਆ ਹੋਇਆ ਹੈ ਜਿਸ ਬਾਰੇ ਦੇਸ਼ ਦੇ ਲੋਕ ਭਲੀ ਭਾਂਤ ਇਸ ਨੂੰ ਸਮਝ ਚੁੱਕੇ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਪੀਆਈ (ਐਮ) ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਜੀਤ ਸਿੰਘ ਗਗਡ਼ਾ ਵੱਲੋਂ ਕੀਤਾ ਗਿਆ।ਮਹਿੰਗਾਈ ਦੇ ਵਿਰੋਧ ਵਿਚ ਤਿੰਨ ਖੱਬੀਆਂ ਪਾਰਟੀਆਂ ਜਿਨ੍ਹਾਂ ਵਿੱਚ ਸੀਪੀਆਈ (ਐਮ), ਸੀਪੀਆਈ, ਸੀਪੀਆਈ (ਐਮ. ਐਲ) ਲਿਬਰੇਸ਼ਨ ਵੱਲੋਂ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕਣ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਅੱਜ ਇੱਥੇ ਸੀਪੀਆਈ (ਐਮ) ਵੱਲੋਂ ਪਹਿਲਾਂ ਸ਼ਹਿਰ ਵਿਚ ਇਕ ਰੋਹ ਭਰਪੂਰ ਪੈਦਲ ਮਾਰਚ ਕੀਤਾ ਅਤੇ ਇਸ ਤੋਂ ਉਪਰੰਤ ਇਥੋਂ ਦੇ ਮੇਨ ਚੌਕ ਵਿਖੇ ਨਾਅਰਿਆਂ ਦੀ ਗੂੰਜ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਵਿੱਚ ਮੁੱਖ ਤੌਰ ਤੇ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾ ਕਮੇਟੀ ਮੈਂਬਰ, ਕਾਮਰੇਡ ਜੀਤਾ ਸਿੰਘ ਨਾਰੰਗ ਜ਼ਿਲ੍ਹਾ ਸਕੱਤਰ, ਕਾ: ਸਰਵਣ ਕੁਮਾਰ ਸ਼ਰਮਾ, ਕਾ: ਬਲਵਿੰਦਰ ਸਿੰਘ ਦਾਤੇਵਾਲ, ਕਾ: ਬਲਰਾਮ ਠਾਕੁਰ,ਕਾ: ਸੁਖਦੇਵ ਸਿੰਘ ਗਲੋਟੀ, ਕਾ: ਗੁਰਿੰਦਰ ਸਿੰਘ, ਕਾ: ਜੋਗਿੰਦਰ ਮਾਝਾ, ਕਾ: ਲੱਕੀ ਅਰੋੜਾ, ਕਾ: ਹਰਭਜਨ ਸਿੰਘ ਕਲਸੀ, ਕਾ: ਅੰਗਰੇਜ਼ ਬਿੱਟੂ, ਕਾ: ਨਿਰਮਲ ਸਿੰਘ ਕਾਲੜਾ, ਕਾ: ਬਲਜੀਤ ਸਿੰਘ ਸੋਹੀ,ਕਾ: ਰੇਸ਼ਮ ਸਿੰਘ ਭਿੰਡਰ, ਕਾ: ਕੁਲਵਿੰਦਰ ਸਿੰਘ, ਕਾ:ਕੁਲਵੰਤ ਸਿੰਘ ਗਗੜਾ, ਕਾ: ਹਰਜਿੰਦਰ ਸਿੰਘ, ਕਾ: ਨਿਰਮਲ ਸਿੰਘ,ਕਾ: ਬੱਗੜ ਸਿੰਘ, ਕਾ: ਜਨਕਰਾਜ, ਹਰਜਿੰਦਰਪਾਲ ਸਿੰਘ ਲਾਲੀ, ਗੁਰਭਾਗ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ, ਬਿੱਟੂ ਮਕੈਨਿਕ ਅਤੇ ਕੁਲਵੰਤ ਰਡਿਆਲਾ ਆਦਿ ਸਾਥੀਆਂ ਵੱਲੋਂ ਹਾਜ਼ਰੀ ਲੁਆਈ ।