ਮੋਗਾ, 1 ਅਗਸਤ (ਜਗਰਾਜ ਲੋਹਾਰਾ) ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਕੋਵਿਡ 19 ਤਹਿਤ ਅਨਲਾਕ 3 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਾਲੇ ਸਕੂਲ ਕਾਲਜ਼ ਅਤੇ ਹੋਰ ਵਿੱਦਿਅਕ ਅਦਾਰੇ ਅਤੇ ਹੋਰ ਕੋਚਿੰਗ ਸੇੈਟਰ ਮਿਤੀ 31 ਅਗਸਤ 2020 ਤੱਕ ਬੰਦ ਰਹਿਣਗੇ। ਆਨਲਾਈਨ/ਡਿਸਟੈਸ ਲਰਨਿੰਗ ਪ੍ਰਣਾਲੀ ਰਾਹੀ ਸਿੱਖਿਆ ਦੀ ਪ੍ਰਵਾਨਗੀ ਹੋਵੇਗੀ ਅਤੇ ਇਸ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ। ਸਿਨੇਮਾ ਘਰ, ਸਵਿਮਿੰਗ ਪੂਲ, ਥੀਏਟਰ, ਬਾਰ, ਅਸੈਬਲੀ ਘਰ ਆਡੀਟੋਰੀਅਮ ਅਤੇ ਅਜਿਹੀਆਂ ਹੋਰ ਥਾਵਾਂ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ। ਸਮਾਜਿਕ, ਰਾਜਨੀਤਿਕ ਖੇਡਾਂ ਸਬੰਧੀ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ, ਧਾਰਮਿਕ, ਵੱਡੇ ਇਕੱਠਾਂ ਤੇ ਪੂਰਨ ਪਾਬੰਦੀ ਹੋਵੇਗੀ। ਰਾਤ ਵੇਲੇ ਦਾ ਕਰਫਿਊ ਰਾਤ 11 ਵਜੇ ਤੋ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ। ਕੇਵਲ ਅਤਿ ਜਰੂਰੀ ਗਤੀਵਿਧੀਆਂ ਜਿਵੇ ਕਿ ਸਿ਼ਫਟਾਂ ਦਾ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗ ਤੇ ਵਿਅਕਤੀਆਂ ਤੇ ਵਸਤੂਆਂ ਦੀ ਆਵਾਜਾਈ ਅਤੇ ਬੱਸਾਂ ਰੇਲ ਗੱਡੀਆਂ ਅਤੇ ਜਹਾਜ ਤੋ ਉਤਰਨ ਤੋ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜਿ਼ਲ੍ਹਾਂ ਤੱਕ ਜਾਣ ਸਮੇਤ ਜਰੂਰੀ ਕੰਮਾਂ ਦੀ ਆਗਿਆ ਹੋਵੇਗੀ। ਲੰਬੇ ਸਮੇ ਤੋ ਬਿਮਾਰ, 65 ਤੋ ਜਿਆਦਾ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਕੇਵਲ ਸਿਹਤ ਸਬੰਧੀ ਅਤੇ ਅਤਿ ਜਰੂਰੀ ਕਾਰਜਾਂ ਲਈ ਹੀ ਘਰ ਤੋ ਬਾਹਰ ਨਿਕਲਣ ਦਾ ਮਸ਼ਵਰਾ ਦਿੱਤਾ ਜਾਂਦਾ ਹੈ। ਵਿਆਹ ਸਮਾਰੋਹਾਂ ਵਿੱਚ ਵੱਧ ਤੋ ਵੱਧ 30 ਮਹਿਮਾਨਾਂ ਦੇ ਇਕੱਠ ਦੀ ਆਗਿਆ ਹੋਵੇਗੀ ਅੰਤਿਮ ਸੰਸਕਾਰ ਭੋਗ ਵਿੱਚ ਵੱਧ ਤੋ ਵੱਧ 20 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੋਵੇਗੀ। ਧਾਰਮਿਕ ਪੂਜਾ ਦੇ ਸਥਾਨ ਕੇਵਲ ਸਵੇਰੇ 5 ਵਜੇ ਤੋ ਰਾਤ 8 ਵਜੇ ਤੱਕ ਖੁੱਲ੍ਹਣਗੇ। ਪੂਜਾ ਦੇ ਸਮੇ ਨਿਰਧਾਰਿਤ ਦੂਰੀ ਨਾਲ ਵੱਧ ਤੋ ਵੱਧ 20 ਵਿਅਕਤੀਆਂ ਦੇ ਇਕੱਠ ਦੀ ਵੀ ਆਗਿਆ ਹੋਵੇਗੀ। ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਹੋਵੇਗੀ ਪ੍ਰੰਤੂ ਕੋਵਿਡ 19 ਸਬੰਧੀ ਇਹਿਤਿਆਤ ਵਰਤਣੇ ਜਰੂਰੀ ਹੋਣਗੇ। ਰੈਸਟੋਰੈਟ ਵਿੱਚ ਬੈਠਣ ਦੀ ਸਮਰੱਥਾਂ ਦਾ 50 ਫੀਸਦੀ ਜਾਂ 50 ਮਹਿਮਾਨ ਦੋਨਾਂ ਵਿੱਚੋ ਜੋ ਘੱਟ ਹੈ ਡਾਈਨ ਇਨ ਭਾਵ ਬੈਠ ਕੇ ਖਾਣਾ ਖਾਣ ਦੀ ਸਹੂਲਤ ਰਾਤ 10 ਵਜੇ ਤੱਕ ਹੋਵੇਗੀ। ਬਾਰ ਬੰਦ ਰਹਿਣਗੇ ਪ੍ਰੰਤੂ ਰਾਜ ਦੀ ਆਬਕਾਰੀ ਪਾਲਿਸੀ ਤਹਿਤ ਸ਼ਰਾਬ ਰੈਸਟਰੈਟਾਂ ਵਿੱਚ ਵਰਤਾਈ ਜਾ ਸਕਦੀ ਹੈ। ਹੋਟਲ ਦੇ ਅੰਦਰ ਸਥਿਤ ਖਾਣਾ ਅਤੇ ਬਫੇ ਮੀਲ ਪਰੋਸਨ ਦੀ ਆਗਿਆ ਸਮਰੱਥਾ ਦਾ 50 ਫੀਸਦੀ ਜਾਂ 50 ਮਹਿਮਾਨ ਦੋਨਾਂ ਵਿੱਚੋ ਜੋ ਘੱਟ ਹੈ ਆਗਿਆ ਹੋਵੇਗੀ। ਇਹ ਰੈਸਟੋਰੈਟ ਹੋਟਲ ਦੇ ਮਹਿਮਾਨਾਂ ਤੋ ਇਲਾਵਾ ਹੋਰ ਵਿਅਕਤੀਆਂ ਲਈ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਬਾਰ ਬੰਦ ਰਹਿਣਗੇ। ਵਿਆਹ, ਹੋਰ ਸਮਾਜਿਕ ਸਮਾਗਮ ਅਤੇ ਓਪਨ ਏਅਰ ਪਾਰਟੀਆਂ ਦਾ ਆਯੋਜਨ ਮੈਰਿਜ ਪੈਲਸਾਂ ਹੋਟਲਾਂ ਅਤੇ ਖੁੱਲ੍ਹੇ ਸਥਾਨਾਂ ਤੇ 30 ਤੋ ਘੱਟ ਵਿਅਕਤੀਆਂ ਦਾ ਇਕੱਠ ਕਰਦੇ ਹੋਏ ਕੀਤਾ ਜਾ ਸਕਦਾ ਹੈ। ਇਨ੍ਹਾਂ 30 ਮਹਿਮਾਨਾਂ ਦੀ ਗਿਣਤੀ ਵਿੱਚ ਕੈਟਰਿੰਗ ਸਟਾਫ ਦੀ ਗਿਣਤੀ ਸ਼ਾਮਿਲ ਨਹੀ ਹੋਵੇਗੀ। 30 ਵਿਅਕਤੀਆਂ ਦੇ ਇਕੱਠ ਲਈ ਬੈਕੁੰਟ ਹਾਲ ਦਾ ਏਰੀਆ ਘੱਟੋ ਘੱਟ 3 ਹਜ਼ਾਰ ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਜੋ 2 ਵਿਅਕਤੀਆਂ ਵਿਚਕਾਰ 10 ਬਾਏ 10 ਵਰਗ ਫੁੱਟ ਦਾ ਸਮਾਜਿਕ ਫਾਸਲਾ ਰੱਖਿਆ ਜਾ ਸਕੇ। ਸ਼ਹਿਰ ਅਤੇ ਪੇਡੂ ਖੇਤਰਾਂ ਵਿੱਚ ਸ਼ਹਿਰ ਅਤੇ ਪੇਡੂ ਖੇਤਰਾਂ ਵਿੱਚ ਮੇਨ ਬਜਾਰ ਦੀਆਂ ਸਾਰੀਆਂ ਦੁਕਾਨਾਂ ਸਮੇਤ ਸ਼ਾਪਿੰਗ ਮਾਲ ਸੋਮਵਾਰ ਤੋ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਜਰੂਰੀ ਵਸਤੁਆਂ ਦੀ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੀਆਂ ਰਹਿਣਗੀਆਂ। ਇਸ ਤੋ ਇਲਾਵਾ ਦੁੱਧ ਅਤੇ ਦੁੱਧ ਦੀਆਂ ਡੇਅਰੀਆਂ ਨੂੰ ਸਵੇਰੇ 5 ਤੋ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਸਵੇਰੇ 8 ਤੋ ਰਾਤ 10 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ।ਬਾਰਬਰ ਸ਼ਾਪ, ਸੈਲੂਨਜ਼, ਸਪਾਅ, ਬਿਊਟੀ ਪਾਰਲਰ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਵਜੇ ਤੋ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਖੇਡ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਪਾਰਕ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਿਨ੍ਹਾਂ ਦਰਸ਼ਕ ਦੇ ਸਵੇਰੇ 5 ਵਜੇ ਤੋ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ।, ਅੰਤਰਰਾਜੀ ਅਤੇ ਰਾਜ ਵਿੱਚ ਚੱਲ੍ਹਣ ਵਾਲੀਆਂ ਬੱਸਾਂ ਅਤੇ ਵਾਹਨਾਂ ਦੀ ਆਵਾਜਾਈ ਤੇ ਬਿਨ੍ਹਾਂ ਕਿਸੇ ਪਾਬੰਦੀ ਹੋਵੇਗੀ ਆਗਿਆ ਹੋਵੇਗੀ। ਟ੍ਰਾਂਸਪੋਰਟ ਵਹੀਕਲ ਬੈਠਣ ਦੀ ਪੂਰੀ ਸਮਰੱਥਾ ਦੀ ਵਰਤੋ ਕਰ ਸਕਦੇ ਹਨ। ਅੰਤਰਰਾਜੀ ਵਾਹਨਾਂ ਦੀ ਮੂਵਮੈਟ ਦੌਰਾਨ ਕੋਵਾ ਐਪ ਤੋ ਸੈਲਫ ਜਨਰੇਟਰ ਈ ਪਾਸ ਪ੍ਰਾਪਤ ਕਰਨਾ ਲਾਜ਼ਮੀ ਹੋਵੇਗੀ। ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ ਵਿੱਚ ਕੰਮਕਾਜ ਚਲਾਉਣ ਲਈ ਵੱਖਰੀ ਤਰ੍ਹਾਂ ਦੀ ਆਗਿਆ ਨਹੀ ਹੋਵੇਗੀ। ਇਨ੍ਹਾਂ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਰਧਾਰਿਤ ਸਮੇ ਦੌਰਾਨ ਬਿਨ੍ਹਾਂ ਕਿਸੇ ਪਾਸ ਤੋ ਆਵਾਜਾਈ ਦੀ ਇਜ਼ਾਜਤ ਹੋਵੇਗੀ। ਰਾਜ ਦੇ ਵਿੱਚ ਵਿਅਕਤੀਆਂ ਅਤੇ ਵਸਤੁਆਂ ਦੀ ਆਵਾਜਾਈ ਲਈ ਕੋਈ ਪਾਬੰਦੀ ਨਹੀ ਹੋਵੇਗੀ ਅਤੇ ਵੱਖਰੀ ਆਗਿਆ ਦੀ ਜਰੂਰਤ ਨਹੀ ਹੋਵਗੀ। ਰਾਜ ਤੋ ਬਾਹਰ ਜਾਣ ਲਈ ਯਾਤਰੀਆਂ ਲਈ ਕੋਵਾ ਐਪ ਤੋ ਸੈਲਫ ਜਨਰੇਟਰ ਈ ਪਾਸ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਸਾਰੀਆਂ ਗਤੀਵਿਧੀਆਂ ਲਈ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਕਾਇਮ ਰੱਖਦੇ ਹੋਏ ਜਨਤਕ ਥਾਵਾਂ ਸਮੇਤ ਕੰਮ ਕਰਨ ਵਾਲੀਆਂ ਥਾਵਾਂ ਆਦਿ ਤੇ ਸਾਰੇ ਵਿਅਕਤੀਆਂ ਦੁਆਰਾ ਮਾਸਕ ਦੀ ਵਰਤੋ ਕਰਨੀ ਲਾਜ਼ਮੀ ਹੋਵੇਗੀ। ਜਨਤਕ ਥਾਵਾਂ ਤੇ ਥੁੱਕਣ ਦੀ ਪੂਰਨ ਪਾਬੰਦੀ ਹੋਵੇਗੀ ਅਜਿਹਾ ਕਰਨ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ। ਜਨਤਕ ਥਾਵਾਂ ਤੇ ਸ਼ਰਾਬ, ਪਾਨ, ਗੁਟਕਾ ਆਦਿ ਦੇ ਸੇਵੈਨ ਤੇ ਪੂਰਨ ਪਾਬੰਦੀ ਹੈ। ਕਰਮਚਾਰੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੋਬਾਇਲ ਫੋਨ ਤੇ ਆਰੋਗਿਆ ਸੇਤੂ ਅੇੈਪ ਇੰਨਸਟਾਲ ਕਰਨਾ ਯਕੀਨੀ ਬਣਾਉਣ। ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਦੁਕਾਨਾਂ ਅਤੇ ਮਾਰਕਿਟਾਂ ਮਾਲ ਨੂੰ 2-08-2020 ਨੂੰ ਸਵੇਰੇ 7 ਵਜੇ ਤੋ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ। ਯੋਗਾ ਕੇਦਰ ਅਤੇ ਜਿਮਨੇਜੀਅਮ ਹਾਲਾਂ ਨੂੰ ਸਿਹਤ ਵਿਭਾਗ ਵੱਲੋ ਜਾਰੀ ਹੋਣ ਵਾਲੀ ਸਟੈਡਰਡ ਆਪਰੇਟਿੰਗ ਪ੍ਰੋਸੀਜਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 5-08-2020 ਤੋ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਸਬੰਧੀ ਵੱਖਰੇ ਤੌਰ ਤੇ ਵੀ ਹੁਕਮ ਜਾਰੀ ਕੀਤੇ ਜਾਣਗੇ। Share this: Click to share on X (Opens in new window) X Click to share on Facebook (Opens in new window) Facebook Click to share on WhatsApp (Opens in new window) WhatsApp Click to share on Tumblr (Opens in new window) Tumblr Click to share on LinkedIn (Opens in new window) LinkedIn Click to share on Pocket (Opens in new window) Pocket Click to share on Telegram (Opens in new window) Telegram Click to share on Pinterest (Opens in new window) Pinterest
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਮਸ਼ਾਲ ਮੋਗਾ ਪਹੁੰਚਣ ਤੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਸ਼ਾਨਦਾਰ ਸਵਾਗਤ Aug 28, 2025 Jagraj Gill