ਆਜ਼ਾਦੀ ਕਾ ਅੰਮ੍ਰਿਤ ਮਹੋਤਸਵ
ਮੋਗਾ, 24 ਜੂਨ(ਕੀਤਾ ਬਰਾੜ ਬਾਰੇਵਾਲਾ )
ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵਿਖੇ ਇੱਕ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਐਸ.ਸੀ. ਕਾਰਪੋਰੇਸ਼ਨ ਮੋਗਾ, ਬੀ.ਸੀ. ਕਾਰਪੋਰੇਸ਼ਨ ਮੋਗਾ, ਡੇਅਰੀ ਵਿਕਾਸ ਮੋਗਾ, ਲੀਡ ਬੈਂਕ ਮੋਗਾ, ਜਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਇਹਨਾਂ ਵਿਭਾਗਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਸਵੈ-ਰੋਜਗਾਰ ਦੀਆਂ ਸਕੀਮਾਂ ਅਤੇ ਉਸ ਵਿੱਚ ਮਿਲਣ ਵਾਲੀਆਂ ਸਹੂਲਤਾਂ/ਸਬਸਿਡੀਆਂ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ। ਇਹ ਕੈਂਪ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਕਰਵਾਇਆ ਗਿਆ।
ਇਸ ਕੈਂਪ ਵਿੱਚ ਮੁੱਖ ਤੌਰ ‘ਤੇ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਜੀ.ਐਮ. ਸ਼੍ਰੀ ਸੁਖਮਿੰਦਰ ਸਿੰਘ ਰੇਖੀ ਦੁਆਰਾ ਪ੍ਰਾਰਥੀਆਂ ਨਾਲ ਇੱਕ ਇੰਟਰੈਕਸ਼ਨ ਸੈਸ਼ਨ ਸਾਂਝਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢ ਕੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੁਆਰਾ ਪ੍ਰਾਰਥੀਆਂ ਦੀ ਸਕਿੱਲ ਸੁਧਾਰਨ ਲਈ ਸਟੇਟ ਦੁਆਰਾ ਚਲਾਏ ਜਾਣ ਵਾਲੇ ਤਕਨੀਕੀ ਅਦਾਰੇ ਜਿਵੇਂ ਕਿ ਪੀ.ਏ.ਯੂ. ਇੰਕੁਬੇਸ਼ਨ ਸੈਂਟਰ, ਭਾਰਤ ਸਰਕਾਰ ਦਾ ਸੈਂਟਰ ਟੂਲ ਰੂਮ ਅਤੇ ਅਜਿਹੇ ਹੋਰ ਅਦਾਰੇ ਵਿਜਟ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਉਹ ਬਿਨੈਕਾਰ ਜਿਸ ਦੀ ਉਮਰ 18 ਸਾਲ ਹੋਵੇ ਅਤੇ ਇਸ ਤੋਂ ਜਿਆਦਾ ਉਮਰ ਵਾਲੇ, ਭਾਵੇਂ ਉਹ ਕਿਸੇ ਵੀ ਕੈਟਾਗਿਰੀ ਵਾਲੇ ਹੋਣ, ਸਰਕਾਰ ਵੱਲੋਂ ਵਿੱਤੀ ਸਹਾਇਤਾ ਅਤੇ ਸਬਸਿਡੀਆਂ ਜੋ ਕਿ 15 ਤੋਂ 35 ਫੀਸਦੀ ਤੱਕ ਹੋ ਸਕਦੀਆਂ ਹਨ, ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਪ੍ਰਾਰਥੀ ਸਾਂਝੇ ਤੌਰ ‘ਤੇ ਉਦਯੋਗਿਕ ਵਿਕਾਸ ਲਈ ਕੋਈ ਵਿੱਤੀ ਸਹਾਇਤਾ ਲੈਣੀ ਚਾਹੁੰਦੇ ਹਨ ਤਾਂ ਸਰਕਾਰ 95 ਫੀਸਦੀ ਤੱਕ ਗਰਾਂਟ ਵੀ ਦੇ ਸਕਦੀ ਹੈ ਜਿਸ ਦੀ ਲਿਮਟ ਲੱਖਾਂ ਨਹੀਂ ਕਰੋੜਾਂ ਵਿੱਚ ਹੋ ਸਕਦੀ ਹੈ।