ਰੁਮਾਲ
ਤੈਨੂੰ ਦੱਸਾਂ ਗੱਲਬਾਤ ਜਿਹੜੀ ਹੋਈ ਵਾਰਦਾਤ
ਉੱਤੇ ਡਿੱਗ ਪਿਆ ਪਹਾੜ ਤਾਹੀ ਸੁੱਤੀ ਨਾ ਮੈ ਰਾਤ
ਕਿਸੇ ਚੰਦਰੇ ਨੇ ਲੂਤੀ ਲਾ ਕੇ ਘੋਲ ਤੀ ਕੜੀ
ਤੇਰਾ ਕੱਢਦੀ ਰੁਮਾਲ ਮੈ ਤਾਂ ਸੋਹਣੀਆਂ ਵੇ ਮੈਨੂੰ ਮੇਰੀ ਮਾਂ ਨੇ ਫੜੀ
ਲੈ ਗਈ ਸੂਈ ਧਾਗਾ ਖੋ ਕੇ ਪਿੱਛੇ ਪੇ ਗਈ ਹੱਥ ਧੋ ਕੇ
ਚਾਅ ਰਹਿ ਗੇ ਵੇ ਅਧੂਰੇ ਰੱਖੇ ਦਿਲ ʼਚ ਲਕੋ ਕੇ
ਬੱਸ ਆਡੀ ਹੀ ਗੁਆਂਢੀ ਸਾਰੇ ਬਹਿ ਗਏ ਤਾਂ ਜੜੀ
ਤੇਰਾ ਕੱਢਦੀ ਰੁਮਾਲ ਮੈ ਤਾਂ ਸੋਹਣੀਆਂ ਵੇ ਮੈਨੂੰ ………
ਤੈਨੂੰ ਦਸਾਂ ਕਿਵੇ ਹਾਲ ਬਸ ਆ ਗਿਆ ਭੁਚਾਲ
ਟਾਈਮ ਔਖਾ ਸੌਖਾ ਕੱਢ ਆ ਕੇ ਮੌਕਾ ਤਾ ਸੰਭਾਲ
ਹੁਣ ਆਥਣ ਸਵੇਰੇ ਸਾਰੇ ਜਾਦੇ ਨੇ ਲੜੀ
ਤੇਰਾ ਕੱਢਦੀ ਰੁਮਾਲ ਮੈ ਤਾਂ ਸੋਹਣੀਆਂ ਵੇ ਮੈਨੂੰ ………
ਬਸ ਪੱਲੇ ਪੈ ਗਏ ਤਾਹਨੇ ਮੈ ਤਾਂ ਲਾਏ ਵੀ ਬਹਾਨੇ
ਕਹਿੰਦੇ ਥੌਣ ਦੇਣੀ ਵੱਡ ਗੱਲ ਸੁਣ ਤੂੰ ਰਕਾਨੇ
ਇਹੋ ਜਿਹੀ ਚੰਦਰੀ ਕਿਸੇ ਤੇ ਕਦੇ ਆਵੇ ਨੇ ਘੜੀ
ਤੇਰਾ ਕੱਢਦੀ ਰੁਮਾਲ ਮੈ ਤਾਂ ਸੋਹਣੀਆਂ ਵੇ …………..
ਉੱਤੋਂ ‘ਦੇਵ’ ਸੀ ਮੈ ਪਾਈਆ ਪਿੱਛੇ ‘ਘੋਲੀਏ ‘ ਵੀ ਲਾਇਆ
ਖੜੀ ਸੋਚਦੀ ਰਹੀ ਤੇ ਤੇਰਾ ਖਿਆਲ ਜਦੋਂ ਆਇਆ
ਕਹਿੰਦੀ ਛੱਡ ਉਹਦਾ ਖਹਿੜਾ ਕਿਉਂ ਤੂੰ ਕਰਦੀ ਅੜੀ
ਤੇਰਾ ਕੱਢਦੀ ਰੁਮਾਲ ਮੈ ਤਾਂ ਸੋਹਣੀਆਂ ਵੇ ਮੈਨੂੰ ਮੇਰੀ ਮਾਂ ਨੇ ਫੜੀ
ਦੇਵ ਘੋਲੀਆ ਖੁਰਦ ਯੂ.ਐਸ .ਏ
ਕੈਲੇਫੋਰਨੀਆ 559 232 7764