ਨਿਹਾਲ ਸਿੰਘ ਵਾਲਾ 2 ਦਸੰਬਰ(ਮਿੰਟੂ ਖੁਰਮੀ,ਕੁਲਦੀਪ ਸਿੰਘ) ਦਰਸਨ ਸਿੰਘ ਜੀ ਗੋਪੀਕਾ ਜੀ ਦੀ ਐਫ ਸੀ ਆਈ ਮਹਿਕਮੇਂ ਵਿੱਚੋਂ ਰਿਟਾਇਰਮੈਂਟ ਪਾਰਟੀ ਤੇ ਕਵੀ ਦਰਬਾਰ ਲੱਗਿਆ ਜਿਸ ਵਿੱਚ ਸੀਰਾ ਗਰੇਵਾਲ,ਰਾਜਪਾਲ ਪੱਤੋ,ਹਰਵਿੰਦਰ ਬਿਲਾਸਪੁਰ,ਦਰਸ਼ਨ ਭੋਲਾ ਲੋਹਾਰਾ,ਜਗਸੀਰ ਲੋਹਾਰਾ(ਜਾਗਰ ਅਮਲੀ) ਲੇਖਕ ਵਿਚਾਰ ਮੰਚ ਦੇ ਪ੍ਰਧਾਨ ਗੁਰਦੀਪ ਲੋਪੋਂ, ਜੈ ਹੋ ਰੰਗ ਮੰਚ ਦੇ ਕਲਾਕਾਰਾਂ ਵੱਲੋਂ ਹਾਸ ਰਸ ਸਕਿੰਟਾਂ ਪੇਸ਼ ਕਰੀਆਂ ਰਾਜਿੰਦਰ ਸਿੰਘ ਰੌਂਤਾ,ਬਲਜੀਤ ਅਟਵਾਲ, ਡ ਨਿਰਮਲ ਸਿੰਘ ਪੱਤੋ,ਗੁਰਦਿੱਤ ਦੀਨਾ, ਬਲਵੀਰ ਨਿਮਾਣਾ, ਅਮਰੀਕ ਸੈਦੋਕੇ,ਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਾਲੇ,ਸੁਖਯਾਰ ਨਿਹਾਲ ਸਿੰਘ ਵਾਲਾ, ਚਰਨਜੀਤ ਸਮਾਲਸਰ,ਚਮਕੌਰ ਬਘੇਵਾਲੀਆ,ਰਾਜਵਿੰਦਰ ਰੌਂਤਾ ,ਤਰਸੇਮ ਗੋਪੀਕਾ ਜੀ ਨੇ ਆਪਣੀਆਂ ਆਪਣੀਆਂ ਨਜ਼ਮਾਂ ਦੀ ਪੇਸ਼ਕਾਰੀ ਕੀਤੀ, ਇਸ ਸਮੇਂ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਦੇ ਬੱਚਿਆਂ ਨੇ ਵੀ ਆਪਣੀ ਕਲਾ ਦਾ ਲੋਹਾ ਮਨਵਾਇਆ, ਪ੍ਰੋਗਰਾਮ ਦੇ ਸਟੇਜ਼ ਸਕੱਤਰ ਸੀਰਾ ਗਰੇਵਾਲ ਅਤੇ ਬਲਜੀਤ ਅਟਵਾਲ ਸਨ, ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਹਰ ਆਏ ਹੋਏ ਮਹਿਮਾਨ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਪਾਰਟੀ ਵਿੱਚ ਸ਼ਰਾਬ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ, ਆਏ ਹੋਏ ਮਹਿਮਾਨ ਨਵੇਕਲੇ ਉੱਦਮ ਸ਼ਬਦਾਂ ਦੇ ਲੰਗਰ ਨਾਲ ਤਰੋਤਾਜ਼ਾ ਹੋ ਰਹੇ ਸਨ। ਦਰਸ਼ਨ ਸਿੰਘ ਗੋਪੀਕਾ ਜੀ ਦੀ ਰਿਟਾਇਰਮੈਂਟ ਪਾਰਟੀ ਇੱਕ ਯਾਦ ਬਣ ਗਈ ਜੋ ਹਮੇਸ਼ਾ ਚੇਤਿਆਂ ਵਿੱਚ ਰਹੇਗੀ।