• Sat. Nov 23rd, 2024

ਮੋਗਾ ਪੁਲਿਸ ਨੇ ਗੁੰਮ ਹੋਏ 94 ਮੋਬਾਇਲ ਫੋਨ ਬ੍ਰਾਮਦ ਕਰਕੇ ਮਾਲਕਾਂ ਨੂੰ ਕੀਤੇ ਸਪੁਰਦ

ByJagraj Gill

May 12, 2023

ਪੁਰਾਣਾ ਫੋਨ ਖ੍ਰੀਦਣ ਸਮੇਂ ਸਬੂਤ ਜਰੂਰ ਦੇਖਿਆ ਜਾਵੇ-ਐਸ.ਐਸ.ਪੀ. ਜੇ. ਇਲਨਚੇਲੀਅਨ

ਮੋਗਾ, 12 ਮਈ(ਜਗਰਾਜ ਸਿੰਘ ਗਿੱਲ )

ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਆਮ ਲੋਕਾਂ ਨੂੰ ਵਧੀਆ ਪੁਲਿਸ ਸਹੂਲਤਾਂ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ. ਇਲਨਚੇਲੀਅਨ ਨੇ ਦੱਸਿਆ ਕਿ  ਲੋਕਾਂ ਦੀਆਂ ਗੁੰਮ ਮੋਬਾਇਲ ਫੋਨਾਂ ਸਬੰਧੀ ਸ਼ਿਕਾਇਤਾਂ ਉੱਪਰ ਕਾਰਵਾਈ ਕਰਦਿਆਂ ਪੁਲਿਸ ਦੇ ਤਕਨੀਕੀ ਸੈੱਲ ਵੱਲੋਂ 94 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ। ਇਹ 94 ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਵੀ ਕਿਸੇ ਪਾਸੋਂ ਪੁਰਾਣਾ ਮੋਬਾਇਲ ਫੋਨ ਖਰੀਦਣਾ ਹੈ ਤਾਂ ਖਰੀਦ ਕਰਨ ਤੋਂ ਪਹਿਲਾਂ ਉਸ ਮੋਬਾਇਲ ਦਾ ਪਰੂਫ਼ ਜਰੂਰ ਲਿਆ ਜਾਵੇ ਅਤੇ ਕਿਸੇ ਵੀ ਅਗਿਆਤ ਵਿਅਕਤੀ ਤੋਂ ਪੁਰਾਣਾ ਮੋਬਾਇਲ ਫੋਨ ਨਾ ਖਰੀਦਿਆ ਜਾਵੇ ਕਿਉਂਕਿ ਇਹ ਚੋਰੀ ਦਾ ਵੀ ਹੋ ਸਕਦਾ ਹੈ। ਵਰਤੇ ਜਾਣ ਵਾਲੇ ਮੋਬਾਇਲ ਫੋਨ ਉੱਪਰ ਸਕਿਰਉਰਿਟੀ ਲਾਕ ਜਰੂਰ ਲਗਾਇਆ ਜਾਵੇ। ਕਿਸੇ ਵੀ ਅਣਜਾਣ ਵਿਅਕਤੀ ਦੀ ਕਾਲ ਤੇ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਓ.ਟੀ.ਪੀ., ਸੀ.ਵੀ.ਵੀ., ਕਾਰਡ ਨੰਬਰ ਆਦਿ ਸ਼ੇਅਰ ਨਾ ਕੀਤੀ ਜਾਵੇ। ਏ.ਟੀ.ਐਮ. ਕਾਰਡ ਵਰਤੋਂ ਕਰਨ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਅਗਿਆਤ ਵਿਅਕਤੀ ਨੂੰ ਆਪਣਾ ਏ.ਟੀ.ਐਮ. ਨਾ ਦਿੱਤਾ ਜਾਵੇ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *