• Fri. Nov 22nd, 2024

ਮੋਗਾ ਨਗਰ ਨਿਗਮ ਸ਼ਹਿਰ ਦੇ ਪਾਰਕਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਲਈ ਪਾਰਕ ਮੈਨੇਜਮੈਟ ਕਮੇਟੀਆਂ ਕਰੇਗੀ ਗਠਿਤ/ਅਨੀਤਾ ਦਰਸ਼ੀ

ByJagraj Gill

Sep 10, 2020


ਮੋਗਾ 10 ਸਤੰਬਰ (ਜਗਰਾਜ ਸਿੰਘ ਗਿੱਲ)
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਮਰੁਤ ਸਕੀਮ ਅਧੀਨ ਸ਼ਹਿਰ ਵਿਚਲੇ ਪਾਰਕਾਂ ਦੀ ਚੰਗੀ ਦੇਖਭਾਲ ਲਈ ਨਗਰ ਨਿਗਮ ਮੋਗਾ ਵੱਲੋ ਪਾਰਕ ਮੈਨੇਜਮੈਟ ਕਮੇਟੀਆਂ ਗਠਿਤ ਕੀਤੀਆਂ ਜਾਣੀਆਂ ਹਨ। ਇਹ ਕਮੇਟੀਆਂ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ ਜੋ ਸ਼ਹਿਰ ਵਿੱਚ ਨਗਰ ਨਿਗਮ, ਮੋਗਾ ਦੀ ਮਾਲਕੀ ਵਾਲੇ ਪਾਰਕਾਂ ਦੇ ਰੱਖ ਰੱਖਾਵ ਦੀ ਜਿੰਮੇਵਾਰੀ ਲੈਣਗੀਆਂ।ਇਨ੍ਹਾਂ ਕਮੇਟੀਆਂ ਨੂੰ ਰੱਖ-ਰੱਖਾਵ ਦੀ ਅਦਾਇਗੀ 2.50 ਰੁਪਏ ਪ੍ਰਤੀ ਸਕੇਅਰ ਮੀਟਰ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਹ ਰਕਮ ਦੋ ਏਕੜ ਤੱਕ ਦੇ ਪਾਰਕਾਂ ਤੇ ਹੀ ਲਾਗੂ ਹੋਵੇਗੀ।
ਸ੍ਰੀਮਤੀ ਦਰਸ਼ੀ ਨੇ ਦੱਸਿਆ ਕਿ ਜੋ ਵੀ ਰਜਿਸਟਰਡ ਕਮੇਟੀਆਂ ਸ਼ਹਿਰ ਦੇ ਪਾਰਕਾਂ ਨੂੰ ਮੈਨਟੀਨੈਸ ਲਈ ਲੈਣਾ ਚਹੁੰਦੀਆਂ ਹਨ, ਉਹ ਦਫ਼ਤਰ ਨਗਰ ਨਿਗਮ, ਮੋਗਾ ਦੀ ਬਾਗਬਾਨੀ ਸ਼ਾਖਾ ਦੇ ਜੇ.ਈ. ਦੇ ਮੋਬਾਇਲ ਨੰਬਰ 82838-25471 ਅਤੇ ਬਾਗਬਾਨੀ ਸਪੁਰਵਾਈਜ਼ਰ 88376-17700 ਨਾਲ ਰਾਬਤਾ ਕਾਇਮ ਕਰ ਸਕਦੀਆਂ ਹਨ
ਉਨ੍ਹਾਂ ਕਿਹਾ ਕਿ ਕਮੇਟੀਆਂ ਦੇ ਸਬੰਧ ਵਿੱਚ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਅਪਣਾਈ ਜਾਵੇਗੀ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *