ਮਾਤਾ ਜਸਪਾਲ ਕੌਰ ਜੀ ਦੀ ਅੰਤਮ ਯਾਤਰਾ ਸਮੇਂ ਉਨ੍ਹਾਂ ਦੇ ਵਾਰਸ ਉਸ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ
ਮੋਗਾ 08 ਨਵੰਬਰ (ਜੀਤਾ ਸਿੰਘ ਨਾਰੰਗ ,ਜਗਰਾਜ ਸਿੰਘ ਗਿੱਲ)
ਉੱਘੇ ਸਾਹਿਤਕਾਰ ਅਤੇ ਮੋਗਾ, ਮਲੇਰਕੋਟਲਾ ਦੇ ਲੋਕ ਸੰਪਰਕ ਅਫ਼ਸਰ ਸ੍, ਪ੍ਰਭਦੀਪ ਸਿੰਘ ਨੱਥੋਵਾਲ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਪੂਜਨੀਕ ਮਾਤਾ ਜੀ ਸ੍ਰੀਮਤੀ ਜਸਪਾਲ ਕੌਰ ਬੀਤੇ ਕੱਲ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਜਿਨ੍ਹਾਂ ਦੀ ਮਿ੍ਤਕ ਦੇਹ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਨੱਥੋਵਾਲ (ਲੁਧਿਆਣਾ) ਵਿਖੇ ਅਗਨੀ ਭੇਟ ਕੀਤਾ ਗਿਆ। ਇਸ ਦੁੱਖ ਦੀ ਘੜੀ ਸਮੇਂ ਹਲਕਾ ਵਿਧਾਇਕ ਮੋਗਾ ਸ੍ਰੀ ਹਰਜੋਤ ਕਮਲ, ਹਲਕਾ ਵਿਧਾਇਕ ਧਰਮਕੋਟ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰੀ ਦਰਸ਼ਨ ਸਿੰਘ ਬਰਾੜ ,ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰੀ ਮਨਜੀਤ ਸਿੰਘ ਬਿਲਾਸਪੁਰ’ ਸੀਪੀਆਈ (ਐਮ) ਦੇ ਆਗੂ ਕਾਮਰੇਡ ਸੁਰਜੀਤ ਸਿੰਘ ਗਗੜਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਡੀ. ਸੀ ਮੋਗਾ ਸ੍ਰੀ ਹਰੀਸ਼ ਨਈਅਰ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੁਰਿੰਦਰਜੀਤ ਸਿੰਘ ਮੰਡ,ਦੇਸ਼ ਸੇਵਕ ਦੇ ਜ਼ਿਲ੍ਹਾ ਇੰਚਾਰਜ ਜੀਤਾ ਸਿੰਘ ਨਾਰੰਗ,ਨਿਊਜ਼ ਪੰਜਾਬ ਦੀ ਚੈਨਲ” ਦੇ ਸੰਪਾਦਕ ਜਗਰਾਜ ਸਿੰਘ ਗਿੱਲ , ਸ੍ਰੀ ਪਰਗਟ ਸਿੰਘ ,ਮੈਡਮ ਸ਼ਿਵਜੀਤ ਕੌਰ ਦੋਨੋਂ ਸਟਾਫ ਮੈਂਬਰ, ਜ਼ਿਲ੍ਹੇ ਦੇ ਸਮੂਹ ਅਫਸਰ ਸਹਿਬਾਨ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।ਮਾਤਾ ਜਸਪਾਲ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰਖਾਏ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 14 ਨਵੰਬਰ ਦਿਨ ਐਤਵਾਰ ਬਾਰਾਂ ਤੋ ਇੱਕ ਵਜੇ ਉਨ੍ਹਾਂ ਦੇ ਜੱਦੀ ਪਿੰਡ ਨੱਥੋਵਾਲ (ਲੁਧਿਆਣਾ) ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ।
ਮਾਤਾ ਜਸਪਾਲ ਕੌਰ ਜੀ ਦੀ ਅੰਤਮ ਯਾਤਰਾ ਸਮੇਂ ਉਨ੍ਹਾਂ ਦੇ ਵਾਰਸ ਉਸ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ