ਮੋਗਾ 8 ਅਪ੍ਰੈਲ (ਜਗਰਾਜ ਲੋਹਾਰਾ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ 4 ਮਰੀਜਾਂ ਦੀਆਂ ਕਰੋਨਾ ਵਾਈਰਸ ਰਿਪੋਰਟਾਂ ਪਾਜੀਟਿਵ ਆਈਆਂ ਹਨ। ਜਿੰਨ੍ਹਾਂ ਦੀ ਉਮਰ 24, 25, 26, ਅਤੇ 64 ਸਾਲ ਹੈ। ਇਹ ਚਾਰੋ ਮਰੀਜ਼ ਬਿਲਕੁਲ ਸਿਹਤਮੰਦ ਹਨ ਅਤੇ ਆਈਸੋਲੇਸ਼ਨ ਕੇਦਰ ਵਿਖੇ ਦਾਖਲ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਓ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਿਯੋਗ ਦੇਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਮਰੀਜ ਬਾਂਦਰਾ (ਮੁੰਬਈ) ਤੋ ਮੋਗਾ ਆਏ ਅਤੇ 23 ਮਾਰਚ ਨੂੰ ਪਿੰਡ ਚੀਦਾ ਬਾਘਾਪੁਰਾਣਾ ਵਿਖੇ ਪੁੱਜੇ। ਜਿੱਥੇ ਉਹ ਰਹਿ ਰਹੇ ਸਨ।
ਡਿਪਟੀ ਕਮਿਸ਼ਨਰ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰ ਰਹਿ ਕੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਇਨਫੈਕਸ਼ਨ ਤੋ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰਫਿਊ ਆਮ ਜਨਤਾ ਦੀ ਭਲਾਈ ਲਈ ਲਗਾਇਆ ਗਿਆ ਹੈ। ਤਾਂ ਜੋ ਇਨਫੈਕਸ਼ਨ ਦੇ ਫੈਲਣ ਦੀ ਚੇਨ ਰੋਕੀ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਜਿਥੇ ਜ਼ਿਲ੍ਹੇ ਵਿੱਚ ਲੱਗੇ ਹੋਏ ਕਰਫਿਊ ਦੌਰਾਨ ਜ਼ਿਲ੍ਹਾ ਵਾਸੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤਾ ਕਰਨ ਲਈ ਆਪਣਾ ਨਾਮ, ਪਤਾ ਵਟਸਐਪ ਨੰਬਰਾਂ ‘ 8360630465, 8360722884, 7743087321 ਅਤੇ 6280783422’ ਉੱਪਰ ਭੇਂਜ ਸਕਦੇ ਹਨ।