ਮੋਗਾ, ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀ,ਕੁਲਦੀਪ ਗੋਹਲ)
-ਮੋਗਾ ਪੁਲਸ ਦੇ ਟਰੈਫਿਕ ਵਿੰਗ ਨੇ ਜ਼ਿਲ੍ਹੇ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਨਾਲ ਨਾਲ ਲੋਕਾਂ ਨੂੰ ਕੋਵੀਡ 19 ਦੇ ਫੈਲਾਅ ਤੋਂ ਬਚਾਅ ਬਾਰੇ ਜਾਗਰੂਕ ਕਰਨ ਦੀ ਕਮਾਨ ਵੀ ਸੰਭਾਲ ਲਈ ਹੈ। ਟਰੈਫਿਕ ਮੁਲਾਜਮਾਂ ਵੱਲੋਂ ਆਪਣੇ ਡਿਊਟੀ ਸਥਾਨ ਉੱਤੇ
ਟਰੈਫਿਕ ਵਿਵਸਥਾ ਨੂੰ ਸੁਧਾਰਨ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਦੱਸਣ ਨੂੰ ਵੀ ਤਰਜ਼ੀਹ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਟੈਲੀਫੋਨ ਉਤੇ ਪੁੱਛੇ ਜਾਣ ਉਤੇ ਸਬ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ
ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਮੋਗਾ ਦੇ ਲੋਕਾਂ ਨੂੰ ਬੱਸ ਸਟੈਂਡ ਮੋਗਾ ਵਿੱਚ ਇਕੱਤਰ ਕਰ ਕੇ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ ਵਿਸ਼ਵ ਭਰ ਵਿੱਚ ਫੈਲੀ ਹੋਈ ਮਹਾਂਮਾਰੀ ਕਰੋਨਾ ਵਾਇਰਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ ।
ਉਹਨਾਂ ਦੱਸਿਆ ਕਿ ਅੱਜ ਜੇਕਰ ਲੋਕਾਂ ਨੂੰ ਸੜਕ ਸੁਰੱਖਿਆ ਦੇਣੀ ਲਾਜ਼ਮੀ ਹੈ, ਉਸਦੇ ਨਾਲ ਹੀ ਲੋਕਾਂ ਨੂੰ ਕੋਵਿੱਡ ਦੇ ਫੈਲਾਅ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਵੀ ਜਰੂਰੀ ਹੈ। ਲੋਕਾਂ ਨੂੰ ਜਾਗਰੂਕ ਕਰਨ ਮੌਕੇ ਸਹਾਇਕ ਥਾਣੇਦਾਰ ਕੇਵਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ, ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਟ੍ਰੈਫਿਕ ਸੈੱਲ ਮੋਗਾ ਅਤੇ ਮਹਿਲਾ ਹੈੱਡ ਕਾਂਸਟੇਬਲ ਸਿਮਰਨਜੀਤ ਕੌਰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਹੋਰ ਵੀ ਹਾਜ਼ਰ ਸਨ।