• Fri. Sep 20th, 2024

ਮੋਗਾ ਜਿਲ੍ਹੇ ਚ ਵੱਖ ਵੱਖ ਥਾਵਾਂ ਤੇ ਮੋਦੀ ਦੇ ਪੁਤਲੇ ਫੂਕੇ

ByJagraj Gill

Oct 17, 2020

ਮੋਦੀ ਲੋਕ ਵਿਰੋਧੀ ਨਾਹਰਿਆਂ ਨਾਲ ਗੂੰਜਿਆ ਆਸਮਾਨ

ਮੋਗਾ 17 ਅਕਤੂਬਰ

( ਜੁਗਰਾਜ ਗਿੱਲ, ਮਿੰਟੂ ਖੁਰਮੀ) ਮੋਦੀ ਸਰਕਾਰ ਦੇ ਕਾਰਪੋਰੇਟ ਪੱਖੀ ਅਤੇ ਖੇਤੀ ਵਿਰੋਧੀ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਅੱਜ ਜਿਲੇ ਭਰ ਵਿੱਚ ਥਾਂ ਥਾਂ ਪੁਤਲੇ ਸਾੜੇ ਗਏ। ਅੱਜ ਸਵੇਰ ਤੋਂ ਪਿੰਡਾਂ ਵਿੱਚ ਕਿਸਾਨਾਂ ਮਜਦੂਰਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਬੇਸ਼ਰਮ ਰਵੱਈਏ ਦੇ ਵਿਰੋਧ ਵਿੱਚ ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੇ ਥਾਵਾਂ ਉੱਤੇ ਇਕੱਠੇ ਹੋ ਨਾਅਰੇਬਾਜ਼ੀ ਕਰਕੇ ਅਰਥੀਆਂ ਨੂੰ ਲਾਂਬੂ ਲਾਇਆ। ਕਿਸਾਨਾਂ ਮਜਦੂਰਾਂ ਨੇ ਪਿੰਡਾਂ ਵਿੱਚ ਕੇਂਦਰ ਸਰਕਾਰ ਦਾ ਜਲੂਸ ਕੱਢਣ ਤੋਂ ਬਾਅਦ ਇੱਥੇ ਰੇਲਵੇ ਸਟੇਸ਼ਨ ਇਕੱਠੇ ਹੋ ਕੇ ਮੋਦੀ ਦੀ ਅਰਥੀ ਨੂੰ ਰੇਲਵੇ ਲਾਈਨ ਉੱਤੇ ਲੰਮੇ ਪਾ ਲਿਆ। ਇੱਥੇ ਧਰਨਾਕਾਰੀਆਂ ਨੇ ਮੋਦੀ ਦੀ ਅਰਥੀ ਉੱਤੇ ਅੰਤਿਮ ਰਸਮਾਂ ਵਜੋਂ ਟੁੱਟੇ ਛਿੱਤਰ ਹਿੱਕ ਉੱਤੇ ਰੱਖੇ। ਕਿਸਾਨ ਬੀਬੀਆਂ ਨੇ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਪਿੱਟ ਸਿਆਪਾ ਕਰਕੇ, ਅੱਗ ਵਿੱਚ ਸਾੜਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਹਰੀ ਸਿੰਘ ਭੌਰੇ, ਪ੍ਰਗਟ ਸਿੰਘ ਸਾਫੂਵਾਲਾ, ਸੁਖਜਿੰਦਰ ਸਿੰਘ ਖੋਸਾ, ਨਿਰਮਲ ਸਿੰਘ ਮਾਣੂੰਕੇ, ਬਲਵੰਤ ਸਿੰਘ ਬ੍ਰਾਹਮਕੇ, ਟਹਿਲ ਸਿੰਘ ਝੰਡੇਆਣਾ, ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਪਿੰਡ ਪਿੰਡ ਕੇਂਦਰ ਸਰਕਾਰ ਦੇ ਮਾਰੂ ਕਾਨੂੰਨਾਂ ਦਾ ਵਿਰੋਧ ਜਾਰੀ ਰਹੇ। ਲੋਕ ਅਤੇ ਨੌਜਵਾਨ ਪੀੜੀ ਲਾਮਬੰਦੀ ਕਰੇ ਤਾਂ ਕਿ ਇਸ ਫਿਰਕੂ ਅਤੇ ਲੁਟੇਰੀ ਸਰਕਾਰ ਨੂੰ ਹਰਾਇਆ ਜਾ ਸਕੇ।  ਧਰਨੇ ਨੂੰ ਸੰਬੋਧਨ ਕਰਦਿਆਂ ਸੁਖਜੀਤ ਸਿੰਘ ਬੁੱਕਣਵਾਲਾ, ਟਰੇਡ ਯੂਨੀਅਨ ਕੌਂਸਲ ਮੋਗਾ ਵੱਲੋਂ ਜਗਦੀਸ਼ ਸਿੰਘ ਚਾਹਲ, ਰਸ਼ਪਾਲ ਸਿੰਘ, ਐਡਵੋਕੇਟ ਗੁਰਪ੍ਰੀਤ ਭੱਟੀ, ਡਾ ਬਲਦੇਵ ਸਿੰਘ ਧੂੜਕੋਟ, ਅੰਗਰੇਜ਼ ਸਿੰਘ ਬ੍ਰਹਮਕੇ, ਵਿੱਕੀ ਮਹੇਸਰੀ, ਕਰਮਵੀਰ ਕੌਰ ਬੱਧਨੀ, ਗੁਰਭੇਜ ਸਿੰਘ ਫਤਿਹਗੜ੍ਹ ਕੋਰੋਟਾਣਾ, ਮਾਸਟਰ ਦਰਸ਼ਨ ਸਿੰਘ ਤੂਰ, ਨਿਰੰਜਨ ਸਿੰਘ ਉਮਰਿਆਣਾ, ਰਜਿੰਦਰ ਸਿੰਘ ਮਾਣੂੰਕੇ, ਹਰਦਿਆਲ ਸਿੰਘ ਘਾਲੀ ਨੇ ਕਿਹਾ ਕਿ ਖੇਤੀ ਉੱਤੇ ਕੇਂਦਰ ਸਰਕਾਰ ਦੇ ਹਮਲੇ ਦਾ ਵਿਰੋਧ ਕੇਵਲ ਕਿਸਾਨ ਹੀ ਨਹੀਂ, ਬਲਕਿ ਪੰਜਾਬ ਦੇ ਮਜ਼ਦੂਰ, ਮੁਲਾਜ਼ਮ, ਰਿਕਸ਼ੇ ਵਾਲੇ, ਆਂਗਣਵਾੜੀ ਵਰਕਰਜ਼, ਦਰਜਾ ਚਾਰ ਕਰਮਚਾਰੀਆਂ ਸਮੇਤ ਸਾਰੇ ਵਰਗ ਧੜੱਲੇ ਨਾਲ ਕਰਨਗੇ। ਇਹਨਾਂ ਆਗੂਆਂ ਨੇ ਕਿਹਾ ਕਿ ਲੜਾਈ ਮੋਢੇ ਨਾਲ ਮੋਢਾ ਜੋੜ ਕੇ ਜਿੱਤੀ ਜਾਵੇਗੀ। ਇਸ ਮੌਕੇ ਜਗਜੀਤ ਸਿੰਘ ਧੂੜਕੋਟ, ਮੁਕੰਦ ਸਿੰਘ ਜਾਨੀਆਂ, ਗੁਰਨੇਕ ਸਿੰਘ ਦੌਲਤਪੁਰਾ, ਜਗਸੀਰ ਸਿੰਘ ਖੋਸਾ, ਮੇਜਰ ਸਿੰਘ ਜਲਾਲਾਬਾਦ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਸ਼ੇਰ ਸਿੰਘ ਨੰਬਰਦਾਰ, ਗੁਰਬਚਨ ਸਿੰਘ ਚੰਨੁਵਾਲਾ, ਮੇਜਰ ਸਿੰਘ ਗਹਿਲੀਵਾਲਾ, ਪਰਮਜੀਤ ਸਿੰਘ ਰਿਟਾਇਰ ਸੁਪਰਡੈਂਟ, ਅੰਗਰੇਜ਼ ਸਿੰਘ ਬ੍ਰਹਮਕੇ, ਗੁਰਚਰਨ ਕੌਰ ਮੋਗਾ, ਗਰਮੇਲ ਸਿੰਘ ਨਾਹਰ, ਜਸਪਾਲ ਸਿੰਘ ਘਾਰੂ,ਚਮਨ ਲਾਲ, ਸਰਬਜੀਤ ਕੌਰ ਖੋਸਾ, ਚਮਕੌਰ ਸਿੰਘ ਡਗਰੂ, ਜਗਵਿੰਦਰ ਕਾਕਾ ਅਤੇ ਸੁਖਜਿੰਦਰ ਮਹੇਸਰੀ ਵੀ ਹਾਜ਼ਰ ਸਨ।  ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚੋਂ ਲੋਕ ਲੰਗਰਾਂ ਦੀ ਸੇਵਾ ਲੈ ਕੇ ਰੋਜ਼ਾਨਾ ਦੀ ਤਰਾਂ ਹੀ ਹਾਜ਼ਰ ਹੋਏ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾਪੁਰਾਣਾ ਦੇ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।

ਇਸੇ ਤਰ੍ਹਾਂ ਪਿੰਡ ਧੂੜਕੋਟ ਅਤੇ ਬਿਲਾਸਪੁਰ ਵਿਖੇ ਵੀ ਕਿਰਤੀ ਲੋਕਾਂ ਵੱਲੋਂ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ, ਪਿੰਡ ਬਿਲਾਸਪੁਰ ਵਿਖੇ ਮੈਡੀਕਲ ਪ੍ਰਕਟੀਸ਼ਨਰ ਐਸੋਸੀਏਸ਼ਨ ਵੱਲੋਂ ਗੁਰਮੇਲ ਮਾਛੀਕੇ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵੱਲੋਂ ਜੀਵਨ ਸਿੰਘ ਬਿਲਾਸਪੁਰ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵੱਲੋਂ ਹਰਭਜਨ ਬਿਲਾਸਪੁਰ ਅਤੇ ਸੈਂਕੜੇ ਕਿਰਤੀਆਂ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *