ਧਰਮਕੋਟ (ਰਿੱਕੀ ਕੈਲਵੀ)ਜਿੱਥੇ ਪੂਰੇ ਭਾਰਤ ਵਿੱਚ ਕਰੋਨਾ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਉੱਥੇ ਹੀ ਪੰਜਾਬ ਵੀਂ ਇੱਕ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਸ ਵੱਧ ਰਹੀ ਗਿਣਤੀ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ
ਬੀਤੀ ਦਿਨੀਂ ਸਿਹਤ ਵਿਭਾਗ ਮੋਗਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਪਿਓ ਪੁੱਤ ਸਥਾਨਕ ਸ਼ਹਿਰ ਧਰਮਕੋਟ ਅਤੇ ਲਾਗਲੇ ਪਿੰਡ ਨੂਰਪੁਰ ਹਕੀਮਾਂ ਦੇ ਵਾਸੀ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਤੇ ਇਹ ਰਿਪੋਰਟ ਕਰੋਨਾ ਪੋਜਟਿਵ ਆਉਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ
ਸਿਹਤ ਵਿਭਾਗ ਅਨੁਸਾਰ ਦੋਨੋਂ ਪਿਉ ਪੁੱਤ ਪੰਡੋਰੀ ਗੇਟ ਧਰਮਕੋਟ ਕਰਿਆਨਾ ਸਟੋਰ ਚਲਾਉਂਦੇ ਹਨ ਅਤੇ ਤੀਸਰਾ ਨੂਰਪੁਰ ਹਕੀਮਾਂ ਦਾ ਰਹਿਣ ਵਾਲਾ ਹੈ ਪੋਜ਼ਟਿਵ ਰਿਪੋਰਟ ਆਉਣ ਉਪਰੰਤ ਸਿਹਤ ਵਿਭਾਗ ਕੋਟ ਈਸੇ ਖਾਂ ਦੇ ਐੱਸ ਐੱਮ ਓ ਰਾਕੇਸ਼ ਕੁਮਾਰ ਬਾਲੀ ਦੇ ਨਿਰਦੇਸ਼ਾਂ ਹੇਠ ਡਾ ਜਸਕਰਨ ਸਿੰਘ ਏ ਐਮ ਓ ਜਤਿੰਦਰ ਸੂਦ ਹੈਲਥ ਸੁਪਰਵਾਈਜ਼ਰ ਪਰਮਿੰਦਰ ਕੁਮਾਰ ਹੈਲਥ ਵਰਕਰ ਬਲਰਾਜ ਸਿੰਘ ਅਤੇ ਜਗਮੀਤ ਸਿੰਘ ਉਕਤ ਮਰੀਜ਼ਾਂ ਦੇ ਘਰ ਪਹੁੰਚੇ ਅਤੇ ਮੁੱਢਲੀ ਸਹਾਇਤਾ ਉਪਰੰਤ ਉਕਤ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਬਾਘਾ ਪੁਰਾਣਾ ਵਿੱਚ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਇਕਾਂਤ ਵਾਸ ਕਰਨ ਲਈ ਉਨ੍ਹਾਂ ਨੂੰ ਭੇਜ ਦਿੱਤਾ ਗਿਆ ਹੈ ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਤੇ ਦੋ ਪਿੰਡ ਮਾਛੀਕੇ ਤੇ ਪੱਤੋਂ ਤੋਂ ਵੀ ਇੱਕ ਇੱਕ ਕਰੋਨਾ ਮਰੀਜ਼ ਸਾਹਮਣੇ ਆਇਆ ਹੈ
*ਲੋਕ ਹਦਾਇਤਾਂ ਦੀ ਪਾਲਣਾ ਕਰਨ*
ਇਸ ਸਬੰਧੀ ਐਸ ਐਮ ਓ ਕੋਟ ਈਸੇ ਖਾਂ ਰਾਕੇਸ਼ ਕੁਮਾਰ ਬਾਲੀ ਨੇ ਇਲਾਕਾ ਨਿਵਾਸੀਆਂ ਨੂੰ ਲਾਪ੍ਰਵਾਹੀ ਨਾ ਵਰਤਣ ਅਤੇ ਸਾਵਧਾਨੀਆਂ ਵਰਤਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਲਗਾਤਾਰ ਸਿਹਤ ਵਿਭਾਗ ਵੱਲੋਂ ਕਰੋਨਾ ਜਾਗਰੂਕ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਲੋਕ ਵੀ ਆਪਣੇ ਤੌਰ ਤੇ ਸਾਵਧਾਨੀ ਵਰਤਣ ਮਾਸਕ ਪਾ ਕੇ ਰੱਖਣ ਲੱਗ ਬਗੈਰ ਕੰਮ ਤੋਂ ਘਰੋਂ ਨਾ ਨਿਕਲਣ