ਮੋਗਾ (ਜਗਰਾਜ ਸਿੰਘ ਗਿੱਲ) ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 90 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਅਤੇ ਅੱਜ ਕਰੋਨਾ ਦੇ 29 ਕੇਸ ਜਿਹੜੇ ਕਿ ਕਰੋਨਾ ਨੂੰ ਹਰਾਉਣ ਵਿੱਚ ਕਾਮਯਾਬ ਹੋਏ ਹਨ ਨੂੰ ਸਿਹਤ ਵਿਭਾਗ ਨੇ ਡਿਸਚਾਰਜ ਵੀ ਕੀਤਾ। ਇਸ ਨਾਲ ਹੁਣ ਜਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 465 ਹੋ ਗਈ ਹੈ ਜਿੰਨਾਂ ਵਿੱਚੋ 340 ਕੇਸਾਂ ਨੂੰ ਹੋਮ ਆਈਸੋਲੇਸਟ, 15 ਕੇਸਾਂ ਨੂੰ ਲੈਵਲ 1 ਅਤੇ 10 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਵਿੱਚ ਦਾਖਲ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 31216 ਕਰੋਨਾ ਸੈਪਲ ਇਕੱਤਰ ਕੀਤੇ ਹਨ, ਜਿੰਨਾਂ ਵਿੱਚੋ 29146 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 748 ਦੀ ਰਿਪੋਰਟ ਦਾ ਇੰਤਜਾਰ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 376 ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। Share this:TwitterFacebookWhatsAppTumblrLinkedInPocketTelegramPinterest
ਅਗਨੀਵੀਰ ਫੌਜ ਦੀ ਭਰਤੀ ਤਹਿਤ ਆਨਲਾਈਨ ਅਪਲਾਈ ਕਰਨ ਵਾਲਾ ਪੋਰਟਲ 10 ਅਪ੍ਰੈਲ ਤੱਕ ਖੁੱਲ੍ਹਾ ਸੀ.ਪਾਈਟ ਕੈਂਪ ਦੇ ਰਿਹੈ ਲਿਖਤੀ ਤੇ ਸਰੀਰਿਕ ਪੇਪਰ ਦੀ ਮੁਫ਼ਤ ਸਿਖਲਾਈ Mar 26, 2025 Jagraj Gill
ਚੰਡੀਗੜ੍ਹ ਤੇ ਫਿਰੋਜਪੁਰ ਆਉਣ ਜਾਣ ਵਾਲੀ ਟੈਰਨ ਨੂੰ ਚਲਾਉਣ ਸਬੰਧੀ ਡੀ.ਆਰ.ਐਮ ਫਿਰੋਜਪੁਰ ਨੂੰ ਦਿੱਤਾ ਮੰਗ ਪੱਤਰ। Mar 26, 2025 Jagraj Gill