ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ,ਕੁਲਦੀਪ ਸਿੰਘ) ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ -295 ਵਲੋਂ ਗ਼ਦਰ ਪਾਰਟੀ ਦੇ ਬਾਨੀ ਸੋਹਨ ਸਿੰਘ ਭਕਨਾ ਜੀ ਦੇ 150 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਉਹਨਾਂ ਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਪਰ ਆਪਣੀ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਸਕੱਤਰ ਕੁਲਵੰਤ ਰਾਏ ਪੰਡੋਰੀ , ਵਿੱਤ ਸਕੱਤਰ ਐਚ ਐਸ ਰਾਣੂ ,ਸੀ:ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ ਅਤੇ ਸਰਪਰਸਤ ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਟਰੇਡ ਯੂਨੀਅਨਾਂ ਫੈਡਰੇਸ਼ਨਾ ਅਤੇ ਸਮੂਹ ਕਿਸਾਨ ਮਜਦੂਰ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜੋ 8 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ ਸਾਡੀ ਜਥੇਬੰਦੀ ਇਸ ਬੰਦ ਨੂੰ ਸਫਲ ਬਣਾਉਣ ਵਿਚ ਆਪਣਾ ਪੂਰਨ ਸਹਿਯੋਗ ਦੇਵੇਗੀ
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਮਹਿੰਗਾਈ ਛੜਪੇ ਮਾਰ ਕੇ ਵੱਧ ਰਹੀ ਹੈ ਬੇਰੁਜਗਾਰਾਂ ਦੀ ਲਾਈਨ ਲੰਬੀ ਹੋਈ ਹੈ । ਗਰੀਬ ਅਮੀਰ ਅੰਦਰ ਪਾੜਾ ਲਗਾਤਾਰ ਵੱਧ ਰਿਹਾ ਹੈ ਸਸਤੀ ਸਿਖਿਆ ਅਤੇ ਸਰਕਾਰੀ ਸਿਹਤ ਸਹੂਲਤਾਂ ਲੋਕਾਂ ਪਾਸੋਂ ਖੋਹੀਆ ਜਾ ਰਹੀਆਂ ਹਨ ਸਿੱਖਿਆ ਤੇ ਸਰਕਾਰੀ ਸਿਹਤ ਸੇਵਾਵਾਂ ਦੇ ਢਾਂਚੇ ਨੂੰ ਹੋਲੀ ਹੋਲੀ ਖਤਮ ਕਰਕੇ ਪੂੰਜੀਪਤੀਆਂ ਦੇ ਹਵਾਲੇ ਕਰਕੇ ਇਸ ਨੂੰ ਵਪਾਰਿਕ ਧੰਦੇ ਵਿਚ ਤਬਦੀਲ ਕੀਤਾ ਜਾ ਰਿਹਾ ਹੈ । ਇਹ ਪ੍ਰਬੰਧ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਅਧੀਕਾਰਾਂ ਤੋਂ ਵਾਂਝੇ ਕਰਦਾ ਹੈ । ਗਰੀਬ ਆਦਮੀ ਆਪਣਾ ਤੇ ਆਪਣੇ ਪ੍ਰੀਵਾਰ ਦਾ ਯੋਗ ਇਲਾਜ ਕਰਵਾਉਣ ਤੋਂ ਅਸਮਰਥ ਹੀ ਨਹੀਂ ਸਗੋਂ ਵੇਵਸ ਹੋਕੇ ਬਿਨਾ ਇਲਾਜ ਤੋਂ ਹੀ ਤਿਲ ਤਿਲ ਕਰਕੇ ਘਰ ਵਿਚ ਮਰਨ ਲਈ ਮਜਬੂਰ ਹੈ।ਕਿਸਾਨ ਆਰਥਿਕ ਤੰਗੀ ਕਾਰਨ ਕਰਜੇ ਦੇ ਬੋਝ ਥੱਲੇ ਦੱਬਿਆ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਮੁਲਕ ਦੀ ਆਰਥਿਕਤਾ ਚਰਮਰਾ ਗਈ ਹੈ ਤੇ ਮੁਲਕ ਅਰਥਿਕ ਮੰਦੀ ਵੱਲ ਅਗੇ ਵੱਧ ਰਿਹਾ ਹੈ ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾੳੇਣ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਤਿਲਕਾਉਣ ਲਈ ਨਾਗਰਿਕਤਾ ਸੋਧ ਬਿਲ ਲੈਕੇ ਆਈ ਹੈ । ਜਿਸ ਦਾ ਦੇਸ ਵਿਆਪੀ ਵਿਰੋਧ ਲਗਾਤਾਰ ਵੱਧ ਰਿਹਾ ਹੈ । ਲੋਕ ਸੜਕਾਂ ਤੇ ਨਿਕਲੇ ਹਨ । ਕੌਮਾਂਤਰੀ ਪੱਧਰ ਤੇ ਵੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਦੇ ਗਏ ਉਕਤ ਬਿਲ ਕਾਰਨ ਭਾਰਤ ਦੇ ਧਰਮ ਨਿਰਪੱਖ ਅਤੇ ਜਮਹੂਰੀ ਗਣਰਾਜ ਦੇ ਅਕਸ ਨੂੰ ਧੱਬਾ ਲਗਾ ਹੈ ਅਤੇ ਕੌਮਾਂਤਰੀ ਪੱਧਰ ਤੇ ਇਸ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ ।
ਉਪਰੋਕਤ ਮੁਦਿਆਂ ਤੇ ਮਸਲਿਆਂ ਤੋਂ ਇਲਾਵਾ ਮਿਨਤਕਸ ਵਰਗ ਦੀਆਂ ਹੋਰ ਜਮਹੂਰੀ ਮੰਗਾਂ ਦੀ ਪ੍ਰਾਪਤੀ ਲਈ ਕੇੰਦਰੀ ਟਰੇਡ ਯੂਨੀਅਨਾਂ ਵਲੋਂ 8 ਜਨਵਰੀ ਨੂੰ ਦੇਸ ਵਿਆਪੀ ਬੰਦ ਦਾ ਜੋ ਸੱਦਾ ਦਿਤਾ ਗਿਆ ਹੈ । ਇਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਪਰ ਇੱਕ ਕਰਾਰੀ ਚੋਟ ਹੈ ।