(ਜਗਰਾਜ ਲੋਹਾਰਾ,ਰਿੱਕੀ ਕੈਲਵੀ) ਅੱਜ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਫੈਲ ਚੁੱਕੀ ਹੈ ਅੱਜ ਥਾਣਾ ਧਰਮਕੋਟ ਵਿਖੇ ਸੁਰਜੀਤ ਸਿੰਘ ਇੰਦਗੜ੍ਹ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ ਇਸ ਮੌਕੇ ਇਨ੍ਹਾਂ ਪ੍ਰੈਕਟੀਸ਼ਨਰਾਂ ਵੱਲੋਂ ਥਾਣਾ ਧਰਮਕੋਟ ਐਸ ਐਚ ਓ ਬਲਰਾਜ ਮੋਹਨ ਜੀ ਨੂੰ ਸਾਥ ਦੇਣ ਦਾ ਪੂਰਾ ਭਰੋਸਾ ਦਿੱਤਾ ਗਿਆ ਇਨ੍ਹਾਂ ਪ੍ਰੈਕਟੀਸ਼ਨਰਾਂ ਵੱਲੋਂ ਸਮੇਂ ਸਮੇਂ ਤੇ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਵਧ ਚੜ੍ਹ ਕੇ ਇਨ੍ਹਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਇਨ੍ਹਾਂ ਪ੍ਰੈਕਟੀਸ਼ਨਰਾਂ ਵੱਲੋਂ ਅਹਿਮ ਰੋਲ ਨਿਭਾਇਆ ਗਿਆ ਸੀ
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਲਈ ਸਾਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਉਨ੍ਹਾਂ ਕਿਹਾ ਪ੍ਰਸ਼ਾਸਨ ਸਾਡੀ ਜਿੱਥੇ ਵੀ ਡਿਊਟੀ ਲਗਾਏਗਾ ਅਸੀਂ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਾਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਲੋਕ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਮਾਸਕ ਪਾ ਕੇ ਰੱਖਣ ਸਮੇਂ ਸਮੇਂ ਸਿਰ ਆਪਣੇ ਹੱਥ ਧੋਂਦੇ ਰਹਿਣ ਸਭ ਤੋਂ ਅਹਿਮ ਗੱਲ ਕਿ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਇਸ ਭਿਆਨਕ ਮਹਾਂਮਾਰੀ ਕਰੋਨਾ ਤੋਂ ਅਸੀਂ ਨਿਜਾਤ ਆਪਣੇ ਘਰਾਂ ਵਿੱਚ ਰਹਿ ਕੇ ਹੀ ਪਾ ਸਕਦੇ ਹਾਂ।
ਇਸ ਮੌਕੇ ਐੱਸ ਐੱਚ ਓ ਧਰਮਕੋਟ ਬਲਰਾਜ ਮੋਹਨ ਜੀ ਨੇ ਇਨ੍ਹਾਂ ਪ੍ਰੈਕਟੀਸ਼ਨਰਾਂ ਦੇ ਸ਼ਲਾਘਾਯੋਗ ਕਦਮ ਲਈ ਹੌਸਲਾ ਅਫ਼ਜਾਈ ਕੀਤੀ
ਇਸ ਮੌਕੇ ਸੁਰਜੀਤ ਸਿੰਘ ਇੰਦਗੜ੍ਹ ਵਾਈਸ ਪ੍ਰਧਾਨ, ਹਰਮੀਤ ਸਿੰਘ ਲਾਡੀ ਜ਼ਿਲ੍ਹਾ ਸਲਾਹਕਾਰ, ਸੱਤਪਾਲ ਸਿੰਘ ਬੱਡੂਵਾਲ, ਸੇਵਕ ਸਿੰਘ ਧਰਮਕੋਟ,ਨਿਰਮਲ ਸਿੰਘ ਜਲਾਲਾਬਾਦ,ਆਦਿ ਹੋਰ ਵੀ ਹਾਜ਼ਰ ਸਨ ।