ਇਕਬਾਲ ਸਿੰਘ ਸਮਰਾ ਲੋਹਗਡ਼੍ਹ ਵਲੋਂ ਪੱਤਰਕਾਰਾਂ ਨਾਲ ਕੀਤੀ ਗਈ ਇਕ ਵਿਸ਼ੇਸ਼ ਮਿਲਣੀ
ਕੋਟ ਈਸੇ ਖਾਂ25 ਦਸੰਬਰ
(ਜੀਤਾ ਸਿੰਘ ਨਾਰੰਗ, ਜਗਰਾਜ ਸਿੰਘ ਗਿੱਲ)
ਸਮਾਜ ਦੀ ਅਸਲੀ ਤਸਵੀਰ ਜੇਕਰ ਕੋਈ ਪੇਸ਼ ਕਰ ਸਕਦਾ ਹੈ ਤਾਂ ਉਹ ਮੀਡੀਆ ਹੀ ਹੈ ਜਿਸ ਨੂੰ ਕਿ ਲੋਕਰਾਜ ਦਾ ਚੌਥਾ ਥੰਮ ਵੀ ਅਕਸਰ ਕਿਹਾ ਜਾਂਦਾ ਹੈ ਜਿਸ ਦਾ ਪਹਿਲਾ ਥੰਮ੍ਹ ਨਿਆਂ ਪਾਲਿਕਾ, ਦੂਸਰਾ ਥੰਮ੍ਹ ਵਿਧਾਨ ਪਾਲਿਕਾ, ਤੀਜਾ ਥੰਮ੍ਹ ਕਾਰਜਪਾਲਿਕਾ ਅਤੇ ਚੌਥਾ ਥੰਮ੍ਹ ਮੀਡੀਆ ਨੂੰ ਗਿਣਿਆ ਜਾਂਦਾ ਹੈ ਜਿਹੜਾ ਕਿ ਕਈ ਤਰ੍ਹਾਂ ਦੀਆਂ ਸਮਾਜਿਕ ਤਰੁੱਟੀਆਂ ਨੂੰ ਸਮੇਂ ਸਮੇਂ ਤੇ ਸਰਕਾਰ ਤੱਕ ਪਹੁੰਚਦਾ ਕਰਦਾ ਰਹਿੰਦਾ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਇਕਬਾਲ ਸਿੰਘ ਸਮਰਾ ਲੋਹਗਡ਼੍ਹ ਵਲੋਂ ਪੱਤਰਕਾਰਾਂ ਨਾਲ ਕੀਤੀ ਗਈ ਇਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ ਗਿਆ ਜਿਨ੍ਹਾਂ ਨਾਲ ਇਸ ਸਮੇਂ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਸ੍ਰੀ ਕੁਲਦੀਪ ਸਿੰਘ ਰਾਜਪੂਤ, ਸ੍ਰੀ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਪੰਚਾਇਤ ਧਰਮਕੋਟ, ਸ੍ਰੀ ਲਖਵੀਰ ਸਿੰਘ ਲੱਖਾ ਪ੍ਰਧਾਨ ਟਰੱਕ ਅਪਰੇਟਰ ਯੂਨੀਅਨ, ਜਸਪ੍ਰੀਤ ਸਿੰਘ ਜੱਸਾ ਸੀਨੀਅਰ ਕਾਂਗਰਸ ਆਗੂ, ਬੱਗੜ ਸਿੰਘ ਐੱਮ. ਸੀ, ਸੁੱਚਾ ਸਿੰਘ ਪੁਰਬਾ ਐਮਸੀ ਆਦਿ ਵੀ ਨਾਲ ਸਨ ।ਸਮੂਹ ਪੱਤਰਕਾਰ ਭਾਈਚਾਰੇ ਨੂੰ ਨਵੇਂ ਸਾਲ ਦੀ ਅਗਾਊਂ ਵਧਾਈ ਦਿੰਦੇ ਹੋਏ ਸ੍ਰੀ ਸਮਰਾ ਨੇ ਕਿਹਾ ਕਿ ਤੁਸੀਂ ਲੋਕ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਸ਼ਖ਼ਸ ਹੋ ਜੋ ਕਿ ਸਮੇਂ ਸਮੇਂ ਤੇ ਸਰਕਾਰ ਦੀਆਂ ਘਾਟਾਂ ਵਗੈਰਾ ਨੂੰ ਆਪਣੀ ਕਲਮ ਦੀ ਵਰਤੋਂ ਕਰਦੇ ਹੋਏ ਉਜਾਗਰ ਕਰਦੇ ਰਹਿੰਦੇ ਹੋ ਜਿਨ੍ਹਾਂ ਨੂੰ ਠੀਕ ਕਰਨ ਦਾ ਅਕਸਰ ਸਰਕਾਰ ਨੂੰ ਮੌਕਾ ਮਿਲਦਾ ਰਹਿੰਦਾ ਹੈ ।ਇਸ ਸਮੇਂ ਪੱਤਰਕਾਰ ਭਾਈਚਾਰੇ ਦੇ ਆਗੂ ਜੀਤਾ ਸਿੰਘ ਨਾਰੰਗ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪੱਤਰਕਾਰ ਜੋ ਵੀ ਆਪਣੀਆਂ ਅੱਖਾਂ ਨਾਲ ਵੇਖਦੇ ਹਨ ਅਤੇ ਕੰਨਾਂ ਨਾਲ ਸੁਨਦੇ ਹਨ ਉਸ ਨੂੰ ਆਪਣੀ ਨਿਰਪੱਖ ਸੋਚ ਅਤੇ ਨਿਡਰਤਾ ਨਾਲ ਲੋਕਾਂ ਤੇ ਸਰਕਾਰ ਤਕ ਪਹੁੰਚਦਾ ਕਰਦੇ ਹਨ ਜਿਹੜਾ ਕਿ ਇਕ ਸਹੀ ਵਰਤਾਰਾ ਕਿਹਾ ਜਾ ਸਕਦਾ ਹੈ ।ਉਨ੍ਹਾਂ ਕਿਹਾ ਕਿ ਕਲਮ ਅਕਸਰ ਤਲਵਾਰ ਨਾਲੋਂ ਖ਼ਤਰਨਾਕ ਸਮਝੀ ਜਾਂਦੀ ਹੈ ਪ੍ਰੰਤੂ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਇਸ ਦੀ ਸਹੀ ਢੰਗ ਤਰੀਕੇ ਨਾਲ ਵਰਤੋਂ ਅਮਲ ਵਿਚ ਲਿਆਂਦੀ ਜਾਵੇ । ਇਸ ਸਮੇਂ ਸਥਾਨਕ ਸ਼ਹਿਰ ਦੇ ਸਮੁੱਚੇ ਪੱਤਰਕਾਰ ਭਾਈਚਾਰਾ ਹਾਜ਼ਰ ਸੀ ਜਿਨ੍ਹਾਂ ਨੂੰ ਨਵੇਂ ਸਾਲ ਦੇ ਸਬੰਧ ਵਿਚ ਸ੍ਰੀ ਇਕਬਾਲ ਸਿੰਘ ਸਮਰਾ ਲੋਹਗਡ਼੍ਹ ਵਲੋਂ ਸਨਮਾਨਤ ਵੀ ਕੀਤਾ ਗਿਆ।