ਕਾਂਗਰਸੀਆਂ ਤੋਂ ਹਾਰ ਬਰਦਾਸ਼ਤ ਨਹੀਂ ਗਹੋ ਰਹੀ- ਵਿਧਾਇਕ ਲਾਡੀ ਢੋਸ
ਧਰਮਕੋਟ 16 ਮਾਰਚ
(ਜਗਰਾਜ ਸਿੰਘ ਗਿੱਲ,ਰਿੱਕੀ ਕੈਲਵੀ)
ਅੱਜ ਦਫਤਰ ਨਗਰ ਕੌਂਸਲ ਧਰਮਕੋਟ ਵਿਖੇ ਉਸ ਵੇਲੇ ਹੰਗਾਮੇਂ ਦੀ ਸਥਿੱਤੀ ਬਣ ਗਈ ਜਦ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਉਹਨਾ ਦੇ ਸਾਥੀ ਕੌਂਸਲਰਾਂ ਵੱਲੋਂ ਨਗਰ ਕੌਂਸਲ ਵਿਖੇ ਸੱਦੀ ਗਈ ਮੀਟਿੰਗ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਪੁਲਿਸ ਵੱਲੋਂ ਦਫਤਰ ਦਾ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਉਸ ਦੇ ਸਾਥੀ ਕੌਂਸਲਰ ਗੁਰਪਿੰਦਰ ਸਿੰਘ ਚਾਹਲ ਮੀਟਿੰਗ ਹਾਲ ਵਿਚ ਪਹੁੰਚ ਕੇ ਆਪਣੀ ਮੀਟਿੰਗ ਕਰਨ ਵਿਚ ਕਾਮਯਾਬ ਹੋਏ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈਸ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 11 ਮਾਰਚ 2022 ਨੂੰ ਉਹਨਾ ਵਿਰੁੱਧ ਬੇਭਰੋਸਗੀ ਮਤਾ ਪਾਸ ਕਰਨ ਲਈ ਕੌਂਸਲਰ ਮਨਜੀਤ ਸਿੰਘ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਹਰਦੀਪ ਕੌਰ, ਸ਼੍ਰੀਮਤੀ ਜਸਬੀਰ ਕੌਰ ਵੱਲੋਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਧਰਮਕੋਟ ਨੂੰ ਲਿਖ ਕੇ ਦਿੱਤਾ ਸੀ ਕਿ ਉਹ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਵਿਚ ਭਰੋਸਾ ਨਹੀਂ ਰੱਖਦੇ ਇਸ ਲਈ ਪ੍ਰਧਾਨ ਖਿਲਾਫ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ ਮੀਟਿੰਗ ਬੁਲਾਈ ਜਾਵੇ ਜਿਸ ਤੇ ਮੇਰੇ ਵੱਲੋਂ ਨਗਰ ਕੌਂਸਲ ਧਰਮਕੋਟ ਦੀ ਮੀਟਿੰਗ 16 ਮਾਰਚ 2022 ਨੂੰ ਸਵੇਰੇ 11.30 ਵਜੇ ਬੁਲਾਈ ਗਈ ਸੀ | ਉਹਨਾ ਦੱਸਿਆ ਕਿ ਹਾਕਮ ਧਿਰ ਦੀ ਸ਼ਹਿ ਤੇ ਉਹਨਾ ਨੂੰ ਇਸ ਮੀਟਿੰਗ ਨੂੰ ਕਰਨ ਤੋਂ ਰੋਕਣ ਲਈ ਹਰ ਤਰਾਂ ਦਾ ਹੱਥਕੰਡਾ ਅਪਣਾਇਆ ਗਿਆ ਪਰ ਇਸ ਦੇ ਬਾਵਜੂਦ ਵੀ ਮੈਂ ਅਤੇ ਮੇਰੇ ਸਾਥੀ ਗੁਰਪਿੰਦਰ ਸਿੰਘ ਕੌਂਸਲਰ ਮੀਟਿੰਗ ਕਰਨ ਵਿਚ ਕਾਮਯਾਬ ਹੋਏ ਜਦੋਂ ਕਿ ਬੇਭਰੋਸਗੀ ਮਤਾ ਲਿਆਉਣ ਵਾਲੇ ਕੋਈ ਵੀ ਕੌਂਸਲਰ ਇਸ ਮੀਟਿੰਗ ਵਿਚ ਹਾਜਰ ਨਹੀਂ ਹੋਇਆ, ਜਿਸ ਕਾਰਨ ਮੇਰੇ ਖਿਲਾਫ ਆਇਆ ਬੇਭਰੋਸਗੀ ਦਾ ਮਤਾ ਮੂਧੇ ਮੂੰਹ ਡਿੱਗਾ ਅਤੇ ਹਾਕਮ ਧਿਰ ਦੀ ਸ਼ਹਿ ਤੇ ਅਤੇ ਧੱਕੇਸ਼ਾਹੀ ਖਿਲਾਫ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੇ ਯਤਨਾ ਸਦਕਾ ਕਾਂਗਰਸ ਪਾਰਟੀ ਦਾ ਨਗਰ ਕੌਂਸਲ ਤੇ ਕਬਜਾ ਬਰਕਰਾਰ ਹੈ | ਬੰਟੀ ਨੇ ਕਿਹਾ ਕਿ ਹਾਕਮ ਧਿਰ ਵੱਲੋਂ ਧੱਕੇਸ਼ਾਹੀ ਕਰਦਿਆਂ ਨਗਰ ਕੌਂਸਲ ਦੇ ਸਮੁੱਚੇ ਸਟਾਫ ਨੂੰ ਜਬਰੀ ਛੁੱਟੀ ਤੇ ਭੇਜ ਦਿੱਤਾ ਗਿਆ ਅਤੇ ਸਾਨੂੰ ਕਾਰਵਾਈ ਰਜਿਸਟਰ ਵੀ ਮੀਟਿੰਗ ਲਈ ਨਹੀਂ ਦਿੱਤਾ ਗਿਆ |
ਕੀ ਕਹਿਣਾ ਐਸਡੀਐਮ ਧਰਮਕੋਟ ਦਾ..
ਇਸ ਮੌਕੇ ਤੇ ਜਦ ਐਸਡੀਐਮ ਧਰਮਕੋਟ ਮੈਡਮ ਚਾਰੂਮਿਤਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਮੌਜੂਦਾ ਪੰਜ ਕੌਂਸਲਰਾਂ ਵੱਲੋਂ ਉਹਨਾ ਨੂੰ ਬੀਤੇ ਦਿਨ ਇਕ ਪੱਤਰ ਲਿਖ ਕੇ ਇਸ ਮੀਟਿੰਗ ਨੂੰ ਰੱਦ ਕਰਨ ਲਈ ਅਪੀਲ ਕੀਤੀ ਗਈ ਸੀ ਕਿ ਉਹਨਾ ਨੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਜਾਣਾ ਹੈ, ਜਿਸ ਤੇ ਉਹਨਾ ਵੱਲੋਂ ਨਗਰ ਕੌਂਸਲ ਨੂੰ ਇਹ ਮੀਟਿੰਗ ਕਿਸੇ ਹੋਰ ਦਿਨ ਕਰਨ ਲਈ ਪੱਤਰ ਲਿਖਿਆ ਸੀ |
ਕੀ ਕਹਿਣਾ ਹੈ ਵਿਧਾਇਕ ਲਾਡੀ ਢੋਸ ਅਤੇ ਕੌਂਸਲਰ ਗੁਰਮੀਤ ਮੁਖੀਜਾ ਦਾ
ਇਸ ਸਾਰੇ ਹੰਗਾਮੇਂ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਕੌਂਸਲਰ ਗੁਰਮੀਤ ਮੁਖੀਜਾ ਅਤੇ ਸਾਥੀਆਂ ਵੱਲੋਂ ਵਿਸ਼ੇਸ਼ ਪ੍ਰੈਸ ਕਾਂਨਫਰੰਸ ਸੱਦੀ ਗਈ ਜਿਸ ਦੌਰਾਨ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਨਗਰ ਕੌਂਸਲ ਵਿਖੇ ਡਰਾਮੇੇਬਾਜੀ ਕੀਤੀ ਗਈ ਹੈ, ਆਮ ਆਦਮੀ ਪਾਰਟੀ ਦਾ ਇਸ ਬੇਭਰੋਸਗੀ ਮਤੇ ਨਾਲ ਕੋਈ ਸਬੰਧ ਨਹੀਂ ਨਗਰ ਕੌਂਸਲ ਪ੍ਰਧਾਨ ਖਿਲਾਫ ਜਿਹੜੇ ਕੌਂਸਲਰਾਂ ਮਨਜੀਤ ਸਿੰਘ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਹਰਦੀਪ ਕੌਰ, ਸ਼੍ਰੀਮਤੀ ਜਸਬੀਰ ਕੌਰ ਰਾਹੀਂ ਬੇਭਰੋਸਗੀ ਮਤਾ ਦਵਾਇਆ ਗਿਆ ਹੈ ਉਹ ਕੌਂਸਲਰ ਕਾਂਗਰਸ ਪਾਰਟੀ ਦੇ ਹਨ ਅਤੇ ਅੱਜ ਕਾਂਗਰਸੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਡਰਾਮਾ ਕੀਤਾ ਹੈ ਅਤੇ ਸ਼ਹਿਰ ਨਿਵਾਸੀ ਇਸ ਤੋਂ ਭਲੀ ਭਾਂਤ ਜਾਣੂ ਹਨ | ਉਹਨਾ ਉਕਤ ਕਾਂਗਰਸੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ, ਤੁਸੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਆ ਜਾਵੋ | ਅਸੀਂ ਧਰਮਕੋਟ ਅਤੇ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਚੰਗੀਆਂ ਸਿਹਤ, ਸਿੱਖਿਆ ਅਤੇ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ, ਅਜਿਹੀਆਂ ਡਰਾਮੇਬਾਜੀਆਂ ਤੋਂ ਸਿੱਧ ਹੁੰਦਾ ਹੈ ਕਿ ਤੁਹਾਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ |