ਮੋਗਾ 3 ਜੁਲਾਈ:(ਜਗਰਾਜ ਲੋਹਾਰਾ)
ਅੱਜ ਵਧੀਕ ਡਿਪਟੀ ਕਮਿਸਨਰ ਕਮ ਕਮਿਸਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋ ਕਰੋਨਾ ਦੇ ਸੰਕਰਮਣ ਨੂੰ ਜਾਗਰੂਕਤਾ ਜਰੀਏ ਰੋਕਣ ਲਈ ਮਿਸaਨ ਫਤਿਹ ਤਹਿਤ ਨਗਰ ਨਿਗਮ ਮੋਗਾ ਦੀ ਸੈਨੀਟੇਸਨ ਟੀਮ ਅਤੇ ਫੂਡ ਸੇਫਟੀ ਵਿਭਾਗ ਦੀ ਟੀਮ ਦੁਆਰਾ ਸਹਿਰ ਦੀਆਂ ਸਾਰੀਆਂ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਦੇਖਿਆ ਗਿਆ ਕਿ ਕੀ ਦੁਕਾਨਦਾਰ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਮਲ ਵਿੱਚ ਲਿਆ ਰਹੇ ਹਨ ਜਾਂ ਨਹੀ।
ਇਸ ਮੌਕੇ ਮੀਟ ਵਿਕਰੇਤਾਵਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੰਮ ਸਮੇ ਉਨ੍ਹਾਂ ਦਾ ਮੂੰਹ ਮਾਸਕ ਨਾਲ ਢੱਕਿਆ ਹੋਵੇ, ਹੱਥਾਂ ਵਿੱਚ ਦਸਤਾਨੇ ਪਾਏ ਹੋਣ ਸਮੇ ਸੈਨੇਟਾਈਜਰ ਦੀ ਵਰਤੋ ਕੀਤੀ ਜਾਵੇ ਅਤੇ ਮੀਟ ਕੱਟਣ ਵਾਲਾ ਔਜਾਰ ਨੂੰ ਵੀ ਸੈਨੇਟਾਈਜ ਕੀਤਾ ਜਾਵੇ। ਇਸ ਤੋ ਇਲਾਵਾ ਹੱਥ ਧੋਣ ਲਈ ਵਾਸਵੇਸਣ ਦੀ ਸਹੂਲਤ ਯਕੀਨੀ ਬਣਾਈ ਜਾਵੇ।
ਇਸ ਮੌਕੇ ਅਸਿਸਟੈਟ ਫੂਡ ਕਮਿਸਨਰ ਫੂਡ ਮੈਡਮ ਹਰਪ੍ਰੀਤ ਕੌਰ, ਅਤੇ ਫੂਡ ਸੇਫਟੀ ਅਫaਸਰ ਸ੍ਰੀ ਜਵਿੰਦਰ ਵਿਰਕ ਵੀ ਟੀਮ ਦੇ ਨਾਲ ਸਨ। ਅਸਿਸਟੈਟ ਕਮਿਸਨਰ ਫੂਡ ਮੈਡਮ ਹਰਪ੍ਰੀਤ ਕੌਰ ਨੇ ਮੀਟ ਵਿਕਰੇਤਾਵਾਂ ਦੇ ਮੋਬਾਇਲ ਨੰਬਰ ਵੀ ਲਏ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕੋਵਿਡ 19 ਦੀ ਟ੍ਰੇਨਿੰਗ ਲਈ ਦੁਕਾਨਦਾਰਾਂ ਨੂੰ ਬੁਲਾਇਆ ਜਾ ਸਕੇ।
ਇਸ ਮੌਕੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਟਕਰ ਸ੍ਰੀ ਵਿਕਾਸ ਵਾਸਦੇਵ ਅਤੇ ਸ੍ਰੀ ਜਗਸੀਰ ਸਿੰਘ ਨੇ ਸਲਾਟਰਿੰਗ ਹੋਏ ਮੀਟ ਦੀਆਂ ਪਰਚੀਆਂ ਅਤੇ ਮੋਹਰਾਂ ਦੀ ਚੈਕਿੰਗ ਕੀਤੀ। ਸਾਫ ਸਫਾਈ ਬਾਰੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ।