ਮੋਗਾ 14 ਅਕਤੂਬਰ (ਸਰਬਜੀਤ ਰੌਲੀ) ਫਿਕਰਮੰਦ ਸਮਾਜ ਲਈ ਸਮਾਜ ਸੇਵੀ ਸੰਸਥਾਵਾਂ ਤੇ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਹੋਈ । ਜਿਸ ਵਿਚ ਸਮਾਜ ਦੇ ਸੰਸਥਾਵਾਂ ਤੇ ਭਰਾਤਰੀ ਜਥੇਬੰਦੀਆਂ ਨੇ ਨਕਲੀ ਦੁੱਧ ਦਹੀ ਖੋਆ ਪਨੀਰ ਮਠਿਆਈ ਵੇਚਣ ਵਾਲਿਆਂ ਦੀ ਸਖਤ ਨਿੰਦਿਆ ਕੀਤੀ ਤੇ ਮਾਨਯੋਗ ਐਸ ਡੀ ਐਮ ਦਫਤਰ ਸੁਪਰਡੈਂਟ ਪ੍ਰਸ਼ੋਤਮ ਲਾਲ ਨਿਹਾਲ ਸਿੰਘ ਵਾਲਾ ਨੂੰ ਮਿਲਾਵਟ ਖੋਰਾ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ । ਮੀਟਿੰਗ ਦੌਰਾਨ ਡਾਂ ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਨੇ ਕੈਮੀਕਲ ਨਾਲ ਤਿਆਰ ਕੀਤੇ ਗਏ ਦੁੱਧ ਦਹੀ ਖੋਆ ਪਨੀਰ ਮਠਿਆਈ ਫਲ ਫਰੂਟ ਜੂਸ ਨਾਲ ਕੈਂਸਰ ਕਾਲਾ ਪੀਲੀਆ ਵਰਗੀਆਂ ਹੋਰ ਨਾ ਮੁਰਾਦ ਬੇਇਲਾਜ ਤੇ ਭਿਆਨਕ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ । ਇਸ ਉਪਰੰਤ ਬਲਾਕ ਰੂਰਲ ਐਨ ਜੀ ਓਜ ਕਲੱਬ ਅਸੋਸੀਏਸਨ ਨਿਹਾਲ ਸਿੰਘ ਦੇ ਪ੍ਰਧਾਨ ਗੁਰਚਰਨ ਸਿੰਘ ਰਾਜੂ ਪੱਤੋ ਐਨ ਜੀ ਓਜ ਨੇ ਕਿਹਾ ਕਿ ਛਾਪੇਮਾਰੀ ਤੇ ਚੈਕਿੰਗ ਦੌਰਾਨ ਸਬੰਧਤ ਵਿਭਾਗ ਅਧਿਕਾਰੀਆਂ ਸਮਾਜ ਸੇਵੀ ਤੇ ਭਰਾਤਰੀ ਜਥੇਬੰਦੀਆਂ ਵੱਲੋ ਪੂਰਨ ਸਹਿਯੋਗ ਤੇ ਸਮਰਥਨ ਦਿੱਤਾ ਜਾਵੇਗਾ । ਮਿਲਾਵਟ ਖੋਰਾ ਦਾ ਸਾਥ ਸਹਿਯੋਗ ਸਮਰਥਨ ਦੇਣ ਵਾਲਿਆ ਦੀ ਕਿਸੇ ਵੀ ਤਰਾਂ ਧੱਕੇਸ਼ਾਹੀ ਧਮਕੀ ਧਰਨੇ ਮੁਜਾਹਰੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਛਾਪੇਮਾਰੀ ਦੌਰਾਨ ਕਿਸੇ ਵੀ ਸਬੰਧਕ ਅਧਿਕਾਰੀ ਪ੍ਸਾਸਨ ਨੂੰ ਕਿਸੇ ਤਰ੍ਹਾਂ ਦੀ ਔਕੜ ਮੁਸੀਬਤ ਤੇ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ । ਮੀਟਿੰਗ ਦੌਰਾਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਤੇ ਆਗੂਆਂ ਨੇ ਵਿਚਾਰ ਪੇਸ਼ ਕੀਤੇ ਮਿਲਾਵਟ ਖੋਰਾ ਨੂੰ ਕਰੜੇ ਹੱਥੀ ਲੈਣ ਦੀ ਰਣਨੀਤੀ ਤਿਆਰ ਕੀਤੀ । ਇਸ ਉਪਰੰਤ ਅਸੂਲ ਮੰਚ ਪੰਜਾਬ ਦੇ ਮੈਂਬਰ ਇੰਦਰਜੀਤ ਸਿੰਘ ਰਣਸੀਂਹ ਕਲਾਂ,ਰੂਰਲ ਐਨ ਜੀ ਓਜ ਕਲੱਬ ਅਸੋਸੀਏਸਨ ਨਿਹਾਲ ਸਿੰਘ ਵਾਲਾ ਦੇ ਮੈਬਰ ਮੋਹਣ ਲਾਲ ਹਿੰਮਤਪੁਰਾ, ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਭਲਾਈ ਟਰੱਸਟ ਪੰਜਾਬ ਦੇ ਆਗੂ ਡਾਂ ਜੁਗਰਾਜ ਸਿੰਘ ਨਿਹਾਲ ਸਿੰਘ ਵਾਲਾ, ਮੈਡੀਕਲ ਪ੍ਕਟੀਸਨਰਜ ਸੂਬਾ ਮੀਤ ਪ੍ਰਧਾਨ ਡਾਂ ਗੁਰਮੇਲ ਸਿੰਘ ਮਾਛੀਕੇ ਨੇ ਆਪਣੇ ਸੰਬੋਧਨ ਰਾਹੀ ਮਠਿਆਈ ਵਾਲੇ ਡੱਬਿਆਂ ਤੇ ਢੰਗ ਤਰੀਕੇ ਨਾਲ ਮਠਿਆਈ ਵਿਕਰੇਤਾ ਵੱਲੋ ਦਿਨ ਦਿਹਾੜੇ ਕਰੀ ਜਾ ਰਹੇ ਲੁੱਟ ਖਸੁੱਟ ਦੇ ਕਾਲੇ ਚਿੱਠੇ ਫਰੋਲੇ ।