• Fri. Nov 29th, 2024

ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਲੋਕਾਂ ਨੂੰ ਜਲੀਲ ਕਰਕੇ ਜਖਮਾਂ ਤੇ ਲੂਣ ਛਿੜਕਿਆ ਜਾ ਰਿਹਾ

ByJagraj Gill

Jun 28, 2020

ਮੋਗਾ  (ਜਗਰਾਜ ਲੋਹਾਰਾ, ਮਿੰਟੂ ਖੁਰਮੀ ) – ਮਜ਼ਦੂਰ ਔਰਤਾਂ ਸਿਰ ਚੜਿਆ ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਦੀ ਮੰਗ ਨੂੰ ਲੈਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਚੱਲ ਰਹੇ ਅੰਦੋਲਨ ਤਹਿਤ ਮਜ਼ਦੂਰ ਔਰਤਾਂ ਦੀ ਭਰਵੀਂ ਮੀਟਿੰਗ ਮਨੋਹਰ ਬਸਤੀ ਚ ਹੋਈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਸੋਨੀ ਹਿੰਮਤਪੁਰਾ ਨੇ ਕਿਹਾ ਕਿ 6ਜੁਲਾਈ ਨੂੰ ਕਰਜ਼ਾ ਮੁਕਤੀ ਅੰਦੋਲਨ ਤਹਿਤ ਨਿਹਾਲ ਸਿੰਘ ਵਾਲਾ ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਤੇ ਮਿਸ਼ਨਰੀ ਆਗੂ ਡਾ ਜਗਰਾਜ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਜਿੱਥੇ ਕਾਰਪੋਰੇਟ ਘਰਾਣਿਆਂ ਦਾ 68607ਕਰੋੜ ਦਾ ਕਰਜ਼ਾ ਮੁਆਫ ਕਰ ਦਿੱਤਾ ਉੱਥੇ ਮਜ਼ਦੂਰ ਔਰਤਾਂ ਨਾਲ ਸਮਾਜਿਕ ਵਿਤਕਰੇ ਤਹਿਤ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਜਬਰੀ ਕਿਸ਼ਤਾਂ ਵਸੂਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਦਰਮਿਆਨ ਜਿੱਥੇ ਲੋਕਾਂ ਦੇ ਸਾਰੇ ਕਾਰੋਬਾਰ ਠੱਪ ਰਹੇ। ਕੇਂਦਰ ਤੇ ਸੂਬਾ ਸਰਕਾਰ ਨੇ ਕਿਰਤੀ ਲੋਕਾਂ ਨੂੰ ਕੋਈ ਢੁੱਕਵੀਂ ਸਹੂਲਤ ਨਹੀਂ ਦਿੱਤੀ ਉੱਲਟਾ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਲੋਕਾਂ ਨੂੰ

ਜਲੀਲ ਕਰਕੇ ਜਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਚੇਅਰਮੈਨ ਡਾ ਮਹਿੰਦਰ ਸਿੰਘ ਗਿੱਲ ਸੈਦੋਕੇ ਨੇ ਔਰਤ ਕਰਜ਼ਾ ਮੁਕਤੀ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਕਿ ਸ਼ੰਘਰਸਾਂ ਦੇ ਜ਼ੋਰ ਤੇ ਹੀ ਲੋਕ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਮੌਕੇ ਬਲਜੀਤ ਕੌਰ ਨਰਿੰਦਰ ਕੌਰ ਨਿਹਾਲ ਸਿੰਘ ਵਾਲਾ ਕਰਮਜੀਤ ਕੌਰ ਧੂੜਕੋਟ ਮਨਜੀਤ ਕੌਰ ਹਰਪ੍ਰੀਤ ਕੌਰ ਮਨਜੀਤ ਕੌਰ ਧੂੜਕੋਟ ਅਮਨਦੀਪ ਕੌਰ ਪਰਮਜੀਤ ਕੌਰ ਧੂੜਕੋਟ ਆਦਿ ਨੇ ਸੰਬੋਧਨ ਕੀਤਾ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *