ਮਹਿੰਦਰ ਸਾਥੀ ਦਾ ਰੂਬਰੂ ਕਰਵਾਇਆ
***************************
ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ।
————————————
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਲੇਖਕ ਵਿਚਾਰ ਮੰਚ ਰਜਿ: ਨਿਹਾਲ ਸਿੰਘ ਵਾਲਾ ਵੱਲੋਂ, ਸ਼ਾਈਨਿੰਗ ਸਟਾਰ ਸਕੂਲ ਜਵਾਹਰ ਸਿੰਘ ਵਾਲਾ ਵਿਖੇ, ਕਿਰਤੀ ਵਰਗ ਦੇ ਸ਼ਾਇਰ ਮਹਿੰਦਰ ਸਾਥੀ ਦਾ ਰੂਬਰੂ ਕਰਵਾਇਆ ਗਿਆ। ਮੰਚ ਪ੍ਰਧਾਨ ਗੁਰਦੀਪ ਲੋਪੋ ਦੀ ਪ੍ਰਧਾਨਗੀ ਵਾਲੇ ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਮਹਿੰਦਰ ਸਾਥੀ ਤੋਂ ਇਲਾਵਾ,ਪ੍ਰਸਿੱਧ ਗਜ਼ਲਗੋ ਸੱਤਪਾਲ ਖੁੱਲਰ, ਪ੍ਰਸਿੱਧ ਕਹਾਣੀਕਾਰ ਜਸਵੀਰ ਕਲਸੀ ਅਤੇ ਮੈਡਮ ਸੁਮਨ ਸ਼ਰਮਾ ਸੁਸ਼ੋਭਿਤ ਸਨ।
ਰੂਬਰੂ ਦੌਰਾਨ ਮਹਿੰਦਰ ਸਾਥੀ ਨੇ ਆਪਣੀ ਸੰਘਰਸ਼ ਭਰੀ ਜਿੰਦਗੀ ਦੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ। ਉਨਾਂ ਨੇ ਕਿਹਾ ਕਿ ਇੱਕ ਲੇਖਕ ਜੋ ਸੰਦੇਸ਼ ਆਪਣੀਆਂ ਲਿਖਤਾਂ ਵਿੱਚ ਦਿੰਦਾ ਹੈ, ਉਸ ਸੰਦੇਸ਼ ਉੱਪਰ ਉਹ ਆਪ ਵੀ ਅਮਲ ਕਰਦਾ ਹੋਵੇ,ਫੇਰ ਹੀ ਉਸਦੀ ਲਿਖਤ ਆਪਣਾ ਪ੍ਰਭਾਵ ਲੋਕਾਂ ਉੱਪਰ ਛੱਡੇਗੀ। ਇਸ ਤੋਂ ਬਾਅਦ ਸਵਾਲ ਜਵਾਬ ਦੇ ਸੈਸ਼ਨ ਵਿੱਚ ਮਹਿੰਦਰ ਸਾਥੀ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ।
ਚਾਹ ਪਾਣੀ ਉਪਰੰਤ ਦੂਸਰਾ ਸੈਸ਼ਨ ਸ਼ੁਰੂ ਹੋਇਆ ਜਿਸ ਦੌਰਾਨ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੌਰਾਨ ਧਾਮੀ ਗਿੱਲ, ਸੀਰਾ ਗਰੇਵਾਲ, ਜਸਵੰਤ ਰਾਉਕੇ, ਸਰਬਪਾਲ ਸ਼ਰਮਾ, ਮੈਡਮ ਸੁਮਨ ਸ਼ਰਮਾ, ਨਿਰਮਲ ਸਿੰਘ, ਰਜਿੰਦਰ ਰੌਂਤਾ, ਜਗਸੀਰ ਲੁਹਾਰਾ, ਜਗਮੀਤ ਗਿੱਲ, ਜੋਗਿੰਦਰ ਭਾਗੀਕੇ,ਦਰਸ਼ਨ ਭੋਲਾ, ਦਿਲਬਾਗ ਬੁੱਕਣ ਵਾਲਾ, , ਬਲਜਿੰਦਰ ਸੈਦੋਕੇ, ਸਾਧੂ ਸਿੰਘ ਬਰਾੜ, ਨਿਰਮਲ ਪੱਤੋ, ਰਾਜਪਾਲ ਪੱਤੋ ਗੀਤਕਾਰ, ਅਸ਼ੋਕ ਚਟਾਨੀ, ਜਸਵੀਰ ਕਲਸੀ, ਸਤਪਾਲ ਖੁੱਲਰ, ਸੁਖਜਿੰਦਰ ਰਾਮਗੜ੍ਹ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਸੁਰਜੀਤ ਕਾਲੇਕੇ, ਬਲਜੀਤ ਅਟਵਾਲ, ਸੁਖਦੇਵ ਲੱਧੜ, ,ਯਸ਼ ਪੱਤੋ, ਪ੍ਰਧਾਨ ਗੁਰਦੀਪ ਲੋਪੋ, ਤਰਸੇਮ ਗੋਪੀਕਾ, ਹਰਵਿੰਦਰ ਬਿਲਾਸਪੁਰ, ਅਮਨਦੀਪ ਪੱਤੋ, ਅੰਗਰੇਜ ਪੱਤੋ, ਡਾਕਟਰ ਚਮਕੌਰ ਸਿੰਘ, ਅਜਮੇਰ ਸਿੰਘ, ਹਾਕਮ ਸਿੰਘ ਮਾਨ,ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਰੰਗ ਬਿਖੇਰੇ। ਇਸ ਸਮੇਂ ਸ਼ਾਈਨਿੰਗ ਸਟਾਰ ਸਕੂਲ ਦੇ ਮੁਖੀ ਡਾ. ਚਮਕੌਰ ਸਿੰਘ ਰਾਮਾ ਅਤੇ ਉਨਾਂ ਦੇ ਦੋਸਤ ਅਤੇ ਅਮਨਦੀਪ ਬਿਲਾਸਪੁਰ, ਪੱਪੂ ਗਰਗ,ਮਾਸਟਰ ਸੰਤਾ ਸਿੰਘ ਆਦਿ ਪਤਵੰਤੇ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੀ ਮੰਚ ਸੰਚਾਲਨਾ ਤਰਸੇਮ ਗੋਪੀ ਕਾ ਨੇ ਬਾਖੂਬੀ ਕੀਤੀ। ਅੰਤ ਵਿੱਚ ਮੰਚ ਪ੍ਰਧਾਨ ਗੁਰਦੀਪ ਲੋਪੋ ਨੇ ਸਾਰਿਆਂ ਦਾ ਧੰਨਵਾਦ ਕੀਤਾ।