ਮਹਿਲ ਕਲਾਂ ਥਾਣੇ ਚ ਬੰਦ ਇੱਕ ਹਵਾਲਾਤੀ ਦੀ ਰਿਪੋਰਟ ਆਈ ਕੋਰੋਨਾ ਪਾਜਿਟਵ

ਮਹਿਲ ਕਲਾਂ 5 ਜੂਨ (ਮਿੰਟੂ ਖੁਰਮੀ ,ਕੁਲਦੀਪ ਗੋਹਲ )- ਮਹਿਲ ਕਲਾਂ ਪੁਲਿਸ ਵੱਲੋਂ ਪਿਛਲੇ ਦਿਨੀ ਗਿ੍ਫਤਾਰ ਕੀਤੇ ਗਏ ਇੱਕ ਵਿਅਕਤੀ ਦੀ ਰਿਪੋਰਟ ਕੋਰੋਨਾ ਪੋਜਟਿਵ ਆਉਣ ਉਸ ਦੇ ਸੰਪਰਕ ਵਿੱਚ ਆਏ ਪੁਲਸ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਕੋਰੋਨਾ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮਹਿਲ ਕਲਾਂ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਇੱਕ ਵਿਅਕਤੀ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਲਈ ਸੈਂਪਲ ਭਰਕੇ ਭੇਜੇ ਗਏ ਸਨ। ਜਿਸ ਸੈਂਪਲ ਦੀ ਰਿਪੋਰਟ ਕੋਰੋਨਾ ਪਾਜ਼ਟਿਵ ਆਈ ਹੈ। ਉਨ੍ਹਾਂ ਕਿਹਾ ਕਿ ਜੁੁਲਫਕਾਰ ਵਾਸੀ ਮਲੇਰਕੋਟਲਾ ਨਾਲ ਸਬੰਧ ਵਿਅਕਤੀ ਦੀ 1 ਜੂਨ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਲਈ ਸੈਂਪਲ ਭਰ ਕੇ ਭੇਜਿਆ ਗਿਆ ਸੀ।ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਮੁਨਸੀ ਏ ਐਸ ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕੋਲੋਂ ਪਿਛਲੇ ਦਿਨੀਂ 12000ਦੇ ਕਰੀਬ ਨਸੀਲੀਆਂ ਗੋਲੀਆਂ ਫੜੀਆਂ ਗਈਆ ਸਨ,ਜੋ ਐਨ ਡੀ ਪੀ ਸੀ ਐਕਟ ਅਧੀਨ ਦਰਜ ਕੀਤੇ ਮੁਕੱਦਮੇ ਕਾਰਨ ਜਾਂਚ ਪੜਤਾਲ ਲਈ ਪੁਲਸ ਰਿਮਾਂਡ ਤੇ ਰੱਖਿਆ ਗਿਆ ਸੀ। ਜਿਸ ਨੂੰ ਅਦਾਲਤ ਵਿੱਚ ਪੇਸ ਕਰਨ ਤੋਂ ਪੁਲਸ ਵਲੋਂ ਮਹਿਲ ਕਲਾਂ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਦੀ ਟੀਮ ਨੇ ਉਸ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਜਿਸ ਦੀ ਰਿਪੋਰਟ ਅੱਜ ਪਾਜਿਟਵ ਆਈ ਹੈ। ਜਿਸ ਦੇ ਤੁਰੰਤ ਬਾਅਦ ਸਿਹਤ ਵਿਭਾਗ ਦੀ ਸਮੁੱਚੀ ਟੀਮ ਨੇ ਪੂਰਾ ਥਾਣਾ ਸੈਨੀਟਾਈਜਰ ਕਰਨ ਉਪਰੰਤ 10 ਪੁਲਸ ਮੁਲਾਜ਼ਮ ਅਤੇ ਕੋਰੋਨਾ ਪੀੜਤ ਵਿਅਕਤੀ ਦੇ ਸਪੰਰਕ ਵਾਲੇ 4 ਹਵਾਲਾਤੀਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਇਸ ਮੌਕੇ ਥਾਣਾ ਮੁਖੀ ਜਸਵਿੰਦਰ ਕੌਰ, ਏਐਸਆਈ ਗੁਰਸਿਮਰਨ ਸਿੰਘ

,ਕੋਰੋਨਾ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਿਹਤ ਕਰਮੀ ਕੁਲਜੀਤ ਸਿੰਘ ਬੀ ਈ ਈ, ਜਸਵੀਰ ਸਿੰਘ ਹੈਲਥ ਇੰਸਪੈਕਟਰ, ਬੂਟਾ ਸਿੰਘ ,ਚਮਕੌਰ ਸਿੰਘ, ਭਜਨ ਸਿੰਘ ਦੀ ਟੀਮ ਹਾਜਰ ਸੀ। ਇਸ ਸਮੇਂ ਕੁਲਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਬਚਾਅ ਸਬੰਧੀ ਪੁਲਸ ਪਹਿਲਾਂ ਹੀ ਜਾਗਰੂਕ ਹੈ। ਪਰ ਫਿਰ ਵੀ ਅਸੀ ਲੋਕਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੁਝ ਹੋਰ ਸਵਾਧਾਨੀਆਂ ਦੱਸੀਆਂ ਹਨ।ਥਾਣੇ ਅੰਦਰ ਬੰਦ ਇੱਕ ਹਵਾਲਾਤੀ ਦੀ ਰਿਪੋਰਟ ਆਉਣ ਨਾਲ ਪੁਲਸ ਕਰਮਚਾਰੀਆਂ ਤੇ ਕਰੋਨਾ ਸਬੰਧੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *