ਕੈਪ ਦੌਰਾਨ ਫਰੀ ਵੈਕਸੀਨ ਲਗਾਉਦੇ ਹੋਏ ਸਿਹਤ ਵਿਭਾਗ ਦੇ ਮੁਲਾਜਮ
ਧਰਮਕੋਟ- (ਰਿੱਕੀ ਕੈਲਵੀ) ਬੇਸ਼ੱਕ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਘਟ ਰਹੀ ਹੈ ਅਤੇ ਤੀਜੀ ਲਹਿਰ ਆਉਣ ਦੇ ਸੰਕੇਤ ਦੇ ਮੱਦੇਨਜਰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ | ਇਸੇ ਤਹਿਤ ਹੀ ਡਾ. ਰਕੇਸ਼ ਕੁਮਾਰ ਬਾਲੀ ਐਸ.ਐਮ. ਓ ਕੋਟ ਈਸੇ ਖਾਂ ਦੀ ਰਹਿਨੁਮਾਈ ਹੇਠ ਡੇਰਾ ਬਿਆਸ ਸਤਸੰਗ ਘਰ ਧਰਮਕੋਟ ਵਿਖੇ ਫਰੀ ਵੈਕਸੀਨੇਸ਼ਨ ਕੈਂਪ ਦਾ ਅਯੋਜਨ ਕੀਤਾ | ਜਿਸ ਦੌਰਾਨ ਸਿਹਤ ਵਿਭਾਗ ਦੀ ਟੀਮ ਡਾ.ਨਿਪਰ ਜਿੰਦਲ, ਗੁਰਤੇਜ ਸਿੰਘ, ਗੁਰਪ੍ਰੀਤ ਕੌਰ ਸਟਾਫ ਨਰਸ, ਚਰਨਜੀਤ ਕੌਰ ਸਟਾਫ ਨਰਸ ਵੱਲੋਂ 100 ਤੋਂ ਵੱਧ ਲੋਕਾਂ ਦੇ ਵੈਕਸੀਨ ਲਗਾਈ | ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਡਾ. ਨਿਪਰ ਜਿੰਦਲ ਨੇ ਕਿਹਾ ਕਿ ਇਹ ਵੈਕਸੀਨ ਬਿਲਕੁਲ ਸੁਰੱਖਿਆਤ ਹੈ, ਜਿਸ ਦਾ ਕੋਈ ਵੀ ਬੁਰਾ ਪ੍ਰਭਾਵ ਸਰੀਰ ਉਪਰ ਨਹੀਂ ਪੈਂਦਾ | ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਵੈਕਸੀਨ ਹਰ ਵਿਅਕਤੀ ਨੂੰ ਲਗਵਾਉਣੀ ਚਾਹੀਦੀ ਹੈ | ਉਹਨਾ ਕਿਹਾ ਕਿ ਬੇਸ਼ੱਕ ਹਾਲੇ ਵੀ ਸੋਸ਼ਲ ਮੀਡੀਆ ਉਪਰ ਤਰਾਂ ਤਰਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪ੍ਰੰਤੂ ਲੋਕ ਉਸ ਵੱਲ ਧਿਆਨ ਨਾ ਦਿੰਦੇ ਹੋਏ ਆਪਣਾ ਅਤੇ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਵੈਕਸੀਨ ਜਰੂਰ ਲਗਵਾਉਣ | ਉਹਨਾ ਵੈਕਸੀਨ ਲਗਾਉਣ ਆਏ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਉਹਨਾ ਦੇ ਜੋ ਰਿਸ਼ਤੇਦਾਰ ਜਾਂ ਆਂਢ-ਗੁਆਂਢ ਦੇ ਲੋਕ ਇਸ ਵੈੈਕਸੀਨ ਤੋੋਂ ਵਾਂਝੇ ਹਨ, ਉਹਨਾ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਕੀਤਾ ਜਾ ਸਕੇ |