ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪੜੈਣ ਸਕੂਲ ਦੀ ਚੜ੍ਹਤ

ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)

ਹਾਲ ਹੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਪੰਜਾਬੀ ਭਵਨ ਵਿਖੇ ਕਰਾਏ ਗਏ, ਜਿਨ੍ਹਾਂ ਵਿੱਚ ਸ.ਸੀ.ਸੈ. ਸਕੂਲ ਪੁੜੈਣ ,ਤਹਿ. ਜਗਰਾਓੰ ਨੂੰ ਚਾਰ ਇਨਾਮ ਹਾਸਲ ਹੋਏ। ਮੌਲਿਕ ਲਿਖਤ ਦੇ ਕਹਾਣੀ ਰਚਨਾ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਪੱਲਵੀ ਨੇ ਜ਼ਿਲੇ ‘ਚੋਂ ਪਹਿਲਾ , ਲੇਖ ਰਚਨਾ ਮੁਕਾਬਲੇ ਵਿੱਚ ਨੌਵੀਂ ਜਮਾਤ ਦੀ ਸੁਮਨਦੀਪ ਕੌਰ ਨੇ ਦੂਜਾ

ਅਤੇ ਪੰਜਾਬੀ ਤੇ ਹਿੰਦੀ ਕਾਵਿ – ਗਾਇਨ ਮੁਕਾਬਲੇ ਵਿੱਚ ਕ੍ਰਮਵਾਰ ਕਿਰਨਦੀਪ ਕੌਰ ( ਦਸਵੀਂ ) ਅਤੇ ਰਮਨਦੀਪ ਕੌਰ ( ਨੌਵੀਂ ) ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤੇ । ਟੀਮ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਸਾਹਨੀ ਅਤੇ ਅਨਮੋਲਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕਈ ਦਿਨਾਂ ਤੋਂ ਮਿਹਨਤ ਨਾਲ਼ ਤਿਆਰੀ ਸ਼ੁਰੂ ਕੀਤੀ ਸੀ । ਸ੍ਰੀਮਤੀ ਬੇਅੰਤ ਕੌਰ ਅਤੇ ਸ੍ਰੀਮਤੀ ਨਿਧੀ ਅਹੂਜਾ ਨੇ ਵੀ ਇਨ੍ਹਾਂ ਵਿਦਿਆਰਥੀਆਂ ਦੀ ਕਲਾ ਨੂੰ ਤਰਾਸ਼ਣ ਵਿੱਚ ਅਹਿਮ ਯੋਗਦਾਨ ਪਾਇਆ ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਸਭ ਪ੍ਰਤੀਯੋਗੀਆਂ ਨੂੰ ਹੌਸਲਾ ਦਿੱਤਾ ।

Leave a Reply

Your email address will not be published. Required fields are marked *