ਫਿਰੋਜ਼ਪੁਰ 18 ਮਾਰਚ (ਗੌਰਵ ਭਟੇਜਾ) –: ਭਾਰਤੀ ਕਿਸਾਨ ਯੁਨੀਅਨ ਪੰਜਾਬ ਦੀ ਮੀਟਿੰਗ ਫਿਰੋਜਪੁਰ ਦੇ ਜਿਲਾ ਪ੍ਧਾਨ ਬਚਨ ਸਿੰਘ ਭੁੱਲਰ ਦੀ ਪ੍ਧਾਨਗੀ ਹੇਠ ਪਿੰਡ ਆਰਫਕੇ ਵਿਖੇ ਹੋਈ। ਜਿਸ ਵਿਚ ਕਿਸਾਨਾ ਨੂੰ 23 ਮਾਰਚ ਨੂੰ ਸ੍.ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਜੋ ਸਿੰਘੂ ਬਾਡਰ ਤੇ ਮਨਾਇਆ ਜਾਣਾ ਹੈ ਚ ਵੱਧ ਤੋ ਵੱਧ ਸੰਖਿਆਂ ਚ ਪਹੁੰਚਣ ਦੀ ਬੇਨਤੀ ਕੀਤੀ ਅਤੇ ਨਾਲ ਹੀ ਜਥੇਬੰਧੀ ਦਾ ਵਿਸਥਾਰ ਕਰਦੇ ਹੋਏ ਸੂਜਾ ਸਿੰਘ ਸਾਬਕਾ ਸਰਪੰਚ ਆਰਿਫਕੇ ਨੂੰ ਸਰਕਲ ਆਰਿਫ਼ ਕੇ ਦਾ ਪ੍ਧਾਨ ਨਿਯੁਕਤ ਕੀਤਾ ਅਤੇ ਪਿੰਡ ਆਰਫਕੇ ਚ ਇਕਾਈ ਦਾ ਗਠਣ ਕੀਤਾ।ਜਿਸ ਵਿੱਚ ਕੁਲਦੀਪ ਸਿੰਘ ਨੂੰ ਪ੍ਧਾਨ,ਜੱਜ ਸਿੰਘ ਸੀਨੀਅਰ ਮੀਤ ਪ੍ਧਾਨ,ਕਸ਼ਮੀਰ ਸਿੰਘ ਮੀਤ ਪ੍ਧਾਨ,ਅਮਰਜੀਤ ਸਿੰਘ ਖੋਜੀ ਮੀਤ ਪ੍ਧਾਨ,ਹਰਪਰੀਤ ਸਿੰਘ ਹੈਪੀ ਮੀਤ ਪ੍ਧਾਨ,ਮਲਕੀਤ ਸਿੰਘ ਮੀਤ ਪ੍ਧਾਨ ਤਰਸੇਮ ਸਿੰਘ ਜਨਰਲ ਸਕੱਤਰ, ਭੁਪਿੰਦਰ ਸਿੰਘ ਭਿੰਦਾ ਸਕੱਤਰ,ਗੁਰਲਾਲ ਸਿੰਘ ਸਕੱਤਰ ਅਤੇ ਬਲਕਾਰ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ।