ਧਰਮਕੋਟ 30 ਅਪ੍ਰੈਲ ( ਜਗਰਾਜ ਗਿੱਲ,ਰਿੱਕੀ ਕੈਲਵੀ) ਅੱਜ ਧਰਮਕੋਟ ਦਾਣਾ ਮੰਡੀ ਵਿਖੇ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵੱਲੋਂ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਅੱਜ ਦਾਣਾ ਮੰਡੀ ਵਿਖੇ 700 ਮਾਸਕ ਮਜਦੂਰਾਂ ਅਤੇ ਕਿਸਾਨਾਂ ਆੜ੍ਹਤੀਆਂ ਨੂੰ ਵੰਡਿਆ ਗਿਆ ਮਾਸਕ ਵੰਡਣ ਦੀ ਸ਼ੁਰੂਆਤ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਸੁਧੀਰ ਕੁਮਾਰ ਗੋਇਲ ਵੱਲੋਂ ਕੀਤੀ ਗਈ
ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਰੋਨਾ ਦੇ ਬਚਾਉ ਲਈ ਸੰਸਥਾ ਵੱਲੋਂ ਸੈਨੀਟਾਈਜ਼ਰ ਅਤੇ ਮਾਸਕ ਵੰਡੇ ਜਾ ਰਹੇ ਹਨ ਲੋੜਵੰਦਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਜਲਦੀ ਹੀ ਸਬਜ਼ੀ ਮੰਡੀ ਵਿੱਚ ਅਤੇ ਜਨਤਕ ਸਥਾਨਾਂ ਤੇ 1000 ਮਾਸਕ ਹੋਰ ਵੰਡੇ ਜਾਣਗੇ
ਇਸ ਮੌਕੇ ਚੇਅਰਮੈਨ ਅਤੁੱਲ ਨੌਹਰੀਆ, ਸੈਕਟਰੀ ਰਾਜੇਸ਼ ਸੁਖੀਜਾ, ਕੈਸ਼ੀਅਰ ਜਸਵਿੰਦਰ ਸਿੰਘ, ਸੀਨੀਅਰ ਮੈਂਬਰ ਪੰਡਿਤ ਪ੍ਰੀਤਮ ਭਰਦਵਾਜ ,ਰਾਜ ਕੁਮਾਰ ਦੇਵਗਨ, ਨਰਿੰਦਰ ਗਰੋਵਰ ,ਸਚਿਨ ਗਰੋਵਰ ਤੀਰਥ ਤਾਂਗੜੀ, ਬੌਬੀ ਕਟਾਰੀਆ ਅਸ਼ਵਨੀ ਜੱਸੀ ,ਸ਼ੇਰ ਸਿੰਘ ਐੱਮ ਸੀ , ਭੂਸ਼ਣ ਬਾਂਸਲ, ਰਾਜੀਵ ਗਰੋਵਰ, ਗੌਰਵ ਦਾਬੜਾ, ਡਾ ਜਸਵੰਤ ਸਿੰਘ, ਰਾਕੇਸ਼ ਕੁਮਾਰ ਲੱਕੀ, ਪਵਨ ਕੁਮਾਰ ਰੁਪਿੰਦਰ ਰਿੰਪੀ, ਪਿੰਦਰ ਚਾਹਲ ਐੱਮ ਸੀ ਰਿੰਕਨ ਈਸ਼ੂ ਨੌਹਰੀਆ ਆਦਿ ਹੋਰ ਵੀ ਹਾਜ਼ਰ ਸਨ