ਮੋਗਾ 24 ਫਰਵਰੀ (ਜਗਰਾਜ ਸਿੰਘ ਗਿੱਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਅੱਜ ਸਾਬਕਾ ਜਿਲਾ ਪ੍ਰਧਾਨ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਜੈਮਲ ਵਾਲਾ ਵਿੱਖੇ ਪਰਿਵਾਰ ਦੀ ਸੁੱਖਸ਼ਾਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਸਮੂਹ ਬਲਾਕ ਪ੍ਰਧਾਨਾ ਤੇ ਜਿਲ੍ਹਾ ਮੋਗਾ ਦੀ ਸਮੁੱਚੀ ਟੀਮ ਵੱਲੋ ਕੇਂਦਰ ਸਰਕਾਰ ਜੋ ਕਿ ਬੇਵਜ੍ਹਾ ਕਿਸਾਨ ਆਗੂਆ ਨੂੰ ਸੀ ਬੀ ਆਈ ਦੀਆ ਰੇਡਾ ਕਰਵਾ ਕਰਵਾ ਕੇ ਪ੍ਰੇਸ਼ਾਨ ਕਰ ਰਹੀ ਹੈ ਇਸ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਤੇ ਕਿਹਾ ਇਝ ਕੇਂਦਰ ਦੀ ਮੋਦੀ ਸਰਕਾਰ ਕਿਸਾਨਾ ਤੇ ਬੰਦੀ ਸਿੰਘਾ ਦੀ ਅਵਾਜ ਨੂੰ ਦਬਾਅ ਨਹੀ ਸਕਦੀ ਜਿਉ ਜਿਉ ਸਰਕਾਰ ਕਿਸਾਨ ਆਗੂਆ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਰੋਸ ਹੋਰ ਤਿੱਖਾ ਹੁੰਦਾ ਜਾਵੇਗਾ ਦਰਅਸਲ ਕੇਂਦਰ ਸਰਕਾਰ ਸਯੁੰਕਤ ਕਿਸਾਨ ਮੋਰਚੇ ਵੱਲੋ ਰੱਖੇ ਗਏ ਸੰਸਦ ਭਵਨ ਵੱਲ ਰੋਸ ਮਾਰਚ ਤੇ ਲੱਗੇ ਹੋਏ ਬੰਦੀ ਸਿੰਘਾ ਦੀ ਰਿਹਾਈ ਮੋਰਚੇ ਨੂੰ ਸਮਰਥਨ ਦੇਣ ਤੋ ਬੌਖਲਾਹਟ ਵਿੱਚ ਹੈ ਇਸ ਲਈ ਕੇਂਦਰ ਸਰਕਾਰ ਇਹੋ ਜਿਹੀਆ ਕਾਰਵਾਈਆ ਕਰ ਰਹੀ ਹੈ ਸ. ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਜੋ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਵੱਲੋ ਸਾਡੀ ਜਿੰਮੇਵਾਰੀ ਲਾਈ ਗਈ ਹੈ ਬੰਦੀ ਸਿੰਘਾ ਦੀ ਰਿਹਾਈ ਲਈ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਉਹ ਸਾਡੇ ਵੱਲੋ ਬਾਖੂਬੀ ਨਿਭਾਈ ਜਾਵੇਗੀ ਇਸ ਸਮੇ ਹਾਜਰ ਸਨ ਭੁਪਿੰਦਰ ਸਿੰਘ ਦੌਲਤਪੁਰਾ ਜਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਸੂਬਾ ਮੀਤ ਪ੍ਰਧਾਨ ਭਗਤ ਸਿੰਘ ਜਿਲ੍ਹਾ ਖਜ਼ਾਨਚੀ ਸਰਵਨ ਸਿੰਘ ਜਰਨੈਲ ਸਿੰਘ ਤਖਾਣਵੱਧ ਪ੍ਰੀਤਮ ਸਿੰਘ ਬਲਾਕ ਪ੍ਰਧਾਨ ਗੁਰਪ੍ਰੇਮ ਸਿੰਘ ਤਖਾਣਵੱਧ ਡਾ ਕੁਲਵੰਤ ਸਿੰਘ ਲੋਹਾਰਾ ਪ੍ਰੇਮ ਲਾਲ ਪੁਰੀ ਜਗਜੀਵਨ ਸਿੰਘ ਸਰੰਪਚ ਲੋਹਾਰਾ, ਭਗਵਾਨ ਸਿੰਘ ਗਿੱਲ, ਪਾਲ ਸਿੰਘ ਘੱਲ ਕਲਾਾ, ਗੁਰਸੇਵਕ ਸਿੰਘ ਜਿਲ੍ਹਾ ਮੀਤ ਪ੍ਰਧਾਨ ,ਜਿਦਰ ਸਿੰਘ ਦਰਸ਼ਨ ਸਿੰਘ, ਮਹਿੰਦਰ ਸਿੰਘ ,ਸਵਰਨ ਸਿੰਘ, ਗੁਰਪ੍ਰੀਤ ਸਿੰਘ ,ਜਗਦੀਪ ਸਿੰਘ ਬਰਾੜ ,ਮੇਜਰ ਸਿੰਘ ,ਜਗਸੀਰ ਸਿੰਘ ,ਲਖਵੀਰ ਸਿੰਘ, ਰਾਜਿੰਦਰ ਸਿੰਘ ,ਸਮਿੰਦਰ ਸਿੰਘ, ਚਰਨਜੀਤ ਸਿੰਘ ਕਾਲੀਏ ਵਾਲਾ ,ਦਰਸ਼ਨ ਸਿੰਘ, ਜੰਗੀਰ ਸਿੰਘ ਸਾਧੂੂ ਸਿੰਘ, ਰਵਿੰਦਰ ਸਿੰਘ ਦੀਨਾ ਪ੍ਰਧਾਨ ਆਦਿ ਹਾਜ਼ਰ ਸਨ।
(