ਚੱਲ ਰਹੇ ਕੈਂਪ ਵਿਚ ਹਾਜਰ ਹੋਏ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਕੈਂਪ ਦਾ ਨਿਰੀਖਣ ਕਰਦੇ ਹੋਏ।
ਜਗਰਾਜ ਸਿੰਘ ਗਿੱਲ
ਕੋਟ ਈਸੇ ਖਾਂ 04 – ਜੂਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਹਰ ਸਾਲ ਦੀ ਤਰਾ ਇਸ ਵਾਰ ਵੀ ਭਗਤ ਪੂਰਨ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਕੋਟ ਈਸੇ ਖਾਂ ਵੱਲੋਂ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਸੰਸਥਾਪਕ ਪਿੰਗਲਵਾੜਾ ਅੰਮ੍ਰਿਤਸਰ ਦੇ 119ਵੇ ਜਨਮ ਦਿਹਾੜੇ ਨੂੰ ਸਮਰਪਿਤ ਛੇਵਾਂ ਫਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਵਡੀ ਪੱਧਰ ਤੇ ਮਰੀਜ਼ਾਂ ਵੱਲੋਂ ਆਪਣਾ ਚੈੱਕ ਕਰਵਾ ਕੇ ਮੁਫਤ ਵਿਚ ਦਵਾਈਆਂ ਪ੍ਰਾਪਤ ਕੀਤੀਆਂ ਗਈਆਂ।ਇਸ ਕੈਂਪ ‘ਚ ਡਾਕਟਰ ਪ੍ਰਭਜੋਤ ਸਿੰਘ, ਡਾਕਟਰ ਚਾਹਤ ਕੰਬੋਜ, ਡਾਕਟਰ ਗੁਰਸੰਜੀਵ ਗੁਲਾਟੀ, ਡਾਕਟਰ ਹਰਭਜਨ ਸਿੰਘ ਅਰੋੜਾ, ਡਾਕਟਰ ਇੰਦਰਜੀਤ ਸਿੰਘ ਟੱਕਰ, ਡਾਕਟਰ ਲਵਪ੍ਰੀਤ ਸਿੰਘ ਅਤੇ ਡਾਕਟਰ ਜਸਪਾਲ ਸਿੰਘ ਵਲੋਂ ਨਿਸ਼ਕਾਮ ਸੇਵਾਵਾਂ ਅਰਪਿਤ ਕੀਤੀਆਂ ਗਈਆਂ ਅਤੇ ਇਸੇ ਦੌਰਾਨ ਸੀਬੀਸੀ ਟੈਸਟ ਅਤੇ ਸ਼ੂਗਰ ਟੈਸਟ ਕਰਮਵਾਰ ਸ਼ੁਕੰਤਲਾ ਹਸਪਤਾਲ ਅਤੇ ਨੈਸ਼ਨਲ ਲੈਬ ਵੱਲੋਂ ਕੀਤੇ ਗਏ। ਸੋਸਾਇਟੀ ਦੇ ਸੇਵਾਦਾਰ ਕਰਨਪਾਲ ਸਿੰਘ ਅਤੇ ਸੁਖਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ 500 ਤੋਂ ਉਪਰ ਮਰੀਜ਼ ਅਤੇ ਲਗਭਗ ਏਨੇ ਹੀ ਪੌਦੇ ਲੋਕਾਂ ਵਿੱਚ ਵੰਡੇ ਗਏ ।ਇਸ ਸਮੇਂ ਆਪ ਦੇ ਹਲਕਾ ਧਰਮਕੋਟ ਦੇ ਵਿਧਾਇਕ ਸ:ਦਵਿੰਦਰਜੀਤ ਸਿੰਘ ਲਾਡੀ ਢੋਸ,ਸਾਬਕਾ ਵਿਧਾਇਕ ਅਤੇ ਜਿਲ੍ਹਾ ਮੋਗਾ ਦੇ ਕਾਂਗਰਸ ਪਾਰਟੀ ਦੇ ਪਰਧਾਨ ਸ: ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸ:ਬਲਰਾਜ ਸਿੰਘ ਖਾਲਸਾ ਅਕਾਲੀ ਦਲ ( ਅੰਮ੍ਰਿਤਸਰ),ਅਤੇ ਨਾਇਬ ਤਹਿਸੀਲਦਾਰ ਸ: ਗੁਰਤੇਜ ਸਿੰਘ ਗਿੱਲ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਸ ਕੈਂਪ ਦੀ ਵਡੀ ਖਾਸੀਅਤ ਇਹ ਰਹੀ ਕਿ ਇਸ ਸੋਸਾਇਟੀ ਦੇ ਸੇਵਾਦਾਰਾਂ, ਇਲਾਕੇ ਦੇ ਮੋਹਤਬਰ ਵਿਅਕਤੀਆ,ਸਮਾਜਿਕ ਅਤੇ ਧਾਰਮਿਕ ਸੰਸਥਾ ਦੇ ਵੱਡੀ ਪੱਧਰ ਤੇ ਪਹੁੰਚੇ ਮੈਂਬਰਾ ਵਲੋਂ ਆਪ ਮੁਹਾਰੇ ਬਣਦੀਆਂ ਜੁਮੇਵਾਰੀਆ ਸੰਭਾਲੀ ਰਖੀਆਂ ।ਇਸ ਸਾਰੇ ਸਮੇਂ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਚੱਲ ਰਹੇ ਕੈਂਪ ਵਿਚ ਹਾਜਰ ਹੋਏ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਕੈਂਪ ਦਾ ਨਿਰੀਖਣ ਕਰਦੇ ਹੋਏ।