ਧਰਮਕੋਟ ( ਰਿੱਕੀ ਕੈਲਵੀ )
ਅੱਜ ਸਥਾਨਕ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਢੋਲੇਵਾਲਾ ਰੋਡ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਬਲਵੰਤ ਸਿੰਘ ਬਹਿਰਾਮਕੇ ਕੌਮੀ ਜਰਨਲ ਸਕੱਤਰ ਬੀਕੇਯੂ ਪੰਜਾਬ ਨੇ ਕੀਤੀ ਜਿਸ ਵਿੱਚ ਸ਼ੇਰ ਸਿੰਘ ਖੰਭੇ ਸੂਬਾ ਸਕੱਤਰ ਸਟੇਜ ਦੀ ਭੂਮਿਕਾ ਨਿਭਾਉਂਦਿਆਂ ਕਿਹਾ ਕਿ ਜੋ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਸਦ ਰੋਸ ਮਾਰਚ ਲਈ ਫੇਸਲਾ ਕੀਤਾ ਗਿਆ ਉਸ ਦੇ ਉਪਰ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਕਿ ਜਿਸ ਤਰ੍ਹਾਂ ਮੋਰਚੇ ਦੇ ਫੇਸਲੇ ਅਨੁਸਾਰ 5-5 ਕਿਸਾਨਾਂ ਦੇ ਜੱਥੇ 40 ਜਥੇਬੰਦੀਆਂ ਵੱਲੋਂ ਦਿੱਤੇ ਜਾਣੇ ਹਨ ਉਸ ਮੁਤਾਬਿਕ ਮੋਗਾ ਜਿਲਾ ਵੱਲੋ 6 ਜੱਥਿਆ ਦੀ ਤਿਆਰੀ ਕੀਤੀ ਗਈ ਇਸੇ ਤਰ੍ਹਾਂ ਜਿਲਾ ਮੋਗਾ ਤੋ ਪਹਿਲਾ 5 ਕਿਸਾਨਾਂ ਦਾ ਜਥਾ ਜਿਸ ਵਿਚ ਸੁੱਖਾ ਸਿੰਘ ਵਿਰਕ ਜਿਲਾ ਪ੍ਰਧਾਨ ਮੋਗਾ, ਤੋਤਾ ਸਿੰਘ ਬਹਿਰਾਮਕੇ, ਟਹਿਲ ਸਿੰਘ ਸ਼ੇਰੇਵਾਲਾ, ਮਲੂਕ ਸਿੰਘ ਨੰਬਰਦਾਰ ਮਸਤੇਵਾਲਾ, ਸ਼ਰਮ ਸਿੰਘ ਨੰਬਰਦਾਰ ਚਰਾਗਸਾਹਵਾਲਾ, ਇਹ ਕਿਸਾਨ ਪਹਿਲੇ ਜਥੇ ਵਿਚ ਸਿੰਘੂ ਬਾਰਡਰ ਤੋਂ 9-00 ਵਜੇ ਬਾਕੀ ਜੱਥੇ ਨਾਲ ਰਵਾਨਾ ਹੋਣਗੇ ਬਹਿਰਾਮਕੇ ਨੇ ਕਿਹਾ ਕਿ ਕੇਂਦਰ ਸਰਕਾਰ ਸੁਰੂ ਤੋਂ ਇਸ ਕਿਸਾਨ ਅੰਦੋਲਨ ਨੂੰ ਫੇਲ ਕਰਨ ਵਾਸਤੇ ਬਹੁਤ ਕੋਸ਼ਿਸ਼ਾਂ ਕਰਦੀ ਰਹੀ ਜੋ ਅੱਜ ਵੀ ਕਰ ਰਹੀ ਹੈ ਪਰ ਉਸ ਅਕਾਲ ਪੁਰਖ ਦਾ ਹੱਥ ਹੋਣ ਕਰਕੇ ਤੇ ਸਮੁੱਚੀ ਮਾਨਵਤਾ ਦੇ ਸਹਿਯੋਗ ਨਾਲ ਇਹ ਕਿਸਾਨ ਅੰਦੋਲਨ ਸਿਖਰਾਂ ਤੇ ਪਹੁੰਚ ਚੁੱਕਿਆ ਹੇ ਸੰਸਦ ਮਾਰਚ ਦੇ ਨਾਲ -ਨਾਲ ਅਸੀ ਯੂਪੀ ਮਿਸ਼ਨ ਵੀ ਚਲਾਉਣਾ ਜਿਵੇ ਪਹਿਲਾਂ ਪੱਛਮੀ ਬੰਗਾਲ ਚ ਚਲਾ ਕੇ ਬੀਜੇਪੀ ਸਰਕਾਰ ਨੂੰ ਹਰਾਇਆ ਸੀ ਬਾਕੀ ਪੰਜਾਬ ਅੰਦਰ ਅੱਜ ਸਿਆਸੀ ਪਾਰਟੀਆਂ ਪਿੰਡਾਂ ਵਿਚ ਆਮ ਕੇ ਕਿਸਾਨਾਂ ਨੂੰ ਨਾਂ ਉਕਸਾਉਣ , ਸਾਡੇ ਵਾਸਤੇ ਮੋਰਚਾ ਪਹਿਲਾਂ ਚੋਣਾਂ ਬਾਅਦ ਚ ਬਹਿਰਾਮਕੇ ਨੇ ਕਿਹਾ ਕਿ ਬੈਂਕਾਂ ਦੇ ਅਧਿਕਾਰੀ ਕਿਸਾਨਾਂ ਨੂੰ ਤੰਗ ਪ੍ਰੇਸਾਨ ਨਾਂ ਕਰਨ ਨਹੀਂ ਤਾਂ ਨਤੀਜੇ ਗੰਬੀਰ ਨਿਕਲਣਗੇ
ਅਸੀਂ ਮੋਰਚਾ ਜ਼ਰੂਰ ਜਿੱਤਾਗੇ ਆਪ ਜੀ ਦੇ ਸਹਿਯੋਗ ਦੀ ਬਹੁਤ ਲੋੜ ਹੈ ਬਾਕੀ ਅਸੀਂ ਬੀਜੇਪੀ ਸਰਕਾਰ ਦਾ ਪਤਨ ਕਰ ਦਿਆਂਗੇ ਜਿੰਨਾਂ ਮੋਰਚਾ ਲੰਮਾ ਹੋਵੇਗਾ ਉਨੀਂ ਸ਼ਾਨਦਾਰ ਜਿੱਤ ਹੋਵੇਗੀ ਇਸ ਮੋਕੇ ਬੰਤਾ ਸਿੰਘ ਸਾਹਵਾਲਾ ਬਲਾਕ ਪ੍ਰਧਾਨ, ਸਵਰਨ ਸਿੰਘ ਬਲਾਕ ਪ੍ਰਧਾਨ, ਰਛਪਾਲ ਸਿੰਘ ਭਿੰਡਰ ਬਲਾਕ ਪ੍ਰਧਾਨ, ਗੁਰਨੇਕ ਸਿੰਘ ਦੋਲਤਪੁਰਾ ਬਲਾਕ ਪ੍ਰਧਾਨ, ਅਵਤਾਰ ਸਿੰਘ ਨਿਹਾਲਗੜ, ਬਾਜ ਸਿੰਘ ਸੰਗਲਾ , ਮਲਕੀਤ ਸਿੰਘ ਅਮੀਵਾਲਾ, ਤੋਤਾ ਸਿੰਘ ਬਹਿਰਾਮਕੇ ਲਖਵਿੰਦਰ ਸਿੰਘ ਰੋਸਨਵਾਲਾ, ਗੁਰਨਾਮ ਸਿੰਘ ਸਾਹਵਾਲਾ, ਤਰਸੇਮ ਸਿੰਘ ਜੰਗ, ਨਿਸਾਨ ਸਿੰਘ ਬਾਕਰਵਾਲਾ, ਕਲਦੀਪ ਸਿੰਘ ਝੁੱਗੀਆਂ ਸੇਂਕੜੇ ਕਿਸਾਨ ਹਾਜਰ ਸਨ