ਧਰਮਕੋਟ 7 ਅਪ੍ਰੈਲ
(ਜਗਰਾਜ ਲੋਹਾਰਾ.ਰਿੱਕੀ ਕੈਲਵੀ) ਧਰਮਕੋਟ ਸਰਕਾਰੀ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਜਿੱਥੇ ਨਗਰ ਕੌਂਸਲ ਵਿਖੇ ਪ੍ਰਾਈਵੇਟ ਡਾਕਟਰ ਤੈਨਾਤ ਕੀਤਾ ਗਿਆ ਹੈ ਡਾ ਸੁਖਦੇਵ ਸਿੰਘ ਬਹੁਤ ਹੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲੋਕਾਂ ਨੂੰ ਖਾਂਸੀ ਜੁਕਾਮ ਵਰਗੀਆਂ ਦਰਦਾਂ ਵਰਗੀਆਂ ਬਿਮਾਰੀਆਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਨਗਰ ਕੌਂਸਲ ਵਿਖੇ ਪ੍ਰਾਈਵੇਟ ਡਾਕਟਰ ਵਜੋਂ ਤੈਨਾਤ ਕੀਤਾ ਗਿਆ ਹੈ ਹੁਣ ਉਹ 10 ਵਜੇ ਤੋਂ ਸ਼ਾਮ 5 ਵਜੇ ਤੱਕ ਇੱਥੇ ਆਪਣੀ ਡਿਊਟੀ ਦੇ ਰਹੇ ਹਨ ਉਨ੍ਹਾਂ ਦੱਸਿਆ ਕਿ ਕੋਈ ਵੀ ਬੰਦਾ ਜਿਸ ਨੂੰ ਜ਼ਰੂਰਤ ਹੈ ਇੱਥੇ ਉਹ ਦਵਾਈ ਲੈ ਸਕਦਾ ਹੈ ਉਸ ਕੋਲੋਂ ਉਹ ਕੋਈ ਵੀ ਫ਼ੀਸ ਨਹੀਂ ਲੈ ਰਹੇ ਇਹ ਬਿਲਕੁਲ ਫਰੀ ਹੈ, ਦਵਾਈਆਂ ਵੀ ਨਗਰ ਕੌਂਸਲ ਵੱਲੋਂ ਤੇ ਦਾਨੀ ਸੱਜਣਾਂ ਵੱਲੋਂ ਫਰੀ ਦਿੱਤੀਆਂ ਜਾ ਰਹੀਆਂ ਹਨ
ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਵਿੱਚ ਇੱਕੋ ਇੱਕ ਡਾਕਟਰ ਲੋਕਾਂ ਦੀ ਸੇਵਾ ਲਈ ਅੱਗੇ ਆਇਆ ਹੈ
ਨਗਰ ਕੌਂਸਲ ਵਿਖੇ ਜੋ ਵੀ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀ ਹਨ ਪੂਰੀਆਂ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਦਿੱਤੀਆਂ ਜਾ ਰਹੀ ਹਨ ਸਾਰਿਆਂ ਨੂੰ ਇੱਕ ਮੀਟਰ ਦੀ ਦੂਰੀ ਤੇ ਖੜ੍ਹਾ ਹੋਣ ਲਈ ਕਿਹਾ ਜਾਂਦਾ ਹੈ ਤੇ ਵਾਰੀ ਸਿਰ ਹੀ ਮਰੀਜ਼ ਨੂੰ ਦਵਾਈ ਦਿੱਤੀ ਜਾਂਦੀ ਹੈ
ਇਸ ਮੌਕੇ ਡਾ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਜਾਗਰੂਕ ਹੋਣ ਲਈ ਕੁਝ ਗੱਲਾਂ ਦੱਸੀਆਂ ਉਨ੍ਹਾਂ ਨੇ ਕਿਹਾ ਕਿ ਕਰੋਨਾ ਤੋਂ ਡਰਨਾ ਨਹੀਂ ਹੈ ਇਸ ਦਾ ਮੁਕਾਬਲਾ ਕਰਨਾ ਹੈ ਦਿਨ ਵਿੱਚ ਆਪਣੇ ਗਲੇ ਨੂੰ ਸੁੱਕਣ ਨਾ ਦਿਓ 3ਤੋਂ 4ਵਾਰ ਕੋਸਾ ਪਾਣੀ ਜ਼ਰੂਰ ਪੀਓ ਤੇ ਦਿਨ ਵਿੱਚ ਇੱਕ ਵਾਰ ਗਰਾਰੇ ਜ਼ਰੂਰ ਕਰੋ ਅਤੇ ਆਪਣੇ ਹੱਥ ਕੁਝ ਸਮਾਂ ਪਾ ਕੇ ਬਾਰ ਬਾਰ ਧੋਂਦੇ ਰਹੋ ਸਭ ਤੋਂ ਜ਼ਰੂਰੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਜ਼ਰੂਰਤ ਪੈਣ ਤੇ ਹੀ ਘਰੋਂ ਨਿਕਲੋ ਨਹੀਂ ਤਾਂ ਆਪਣੇ ਆਪ ਨੂੰ ਘਰਾਂ ਵਿੱਚ ਹੀ ਰੱਖੋ ਸਭ ਤੋਂ ਵੱਡਾ ਬਚਾਅ ਹੱਲ ਆਪਣੇ ਆਪ ਨੂੰ ਘਰਾਂ ਵਿੱਚ ਰੱਖਣਾ ਹੀ ਹੈ ਨਾਲ ਹੀ ਉਨ੍ਹਾਂ ਨੇ ਵੀ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਹੈਲਪਰ ਵਜੋਂ ਰਾਜਵਿੰਦਰ ਸਿੰਘ ਰਿੰਕਾ ਵੀ ਆਪਣੀ ਸੇਵਾ ਨਿਭਾ ਰਹੇ ਹਨ