• Thu. Sep 19th, 2024

ਬਾਬਾ ਭਾਈ ਰੂਪ ਚੰਦ ਜੀ ਦੀ ਬਰਸੀ ਮੌਕੇ ਲਾਇਆ ਗਿਆ ਦੋ ਰੋਜ਼ਾ ਦੰਦਾ ਤੇ ਹਰ ਇੱਕ ਬਿਮਾਰੀ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ/ ਕੁਲਦੀਪ ਸਿੰਘ ਖਾਲਸਾ

ByJagraj Gill

Jul 25, 2021

ਨਿਹਾਲ ਸਿੰਘ ਵਾਲਾ 25 ਜੁਲਾਈ

 (ਕੀਤਾ ਬਾਰੇਵਾਲਾ)

ਬਲਾਕ ਬਾਘਾਪੁਰਾਣਾ ਦੇ ਅਧੀਨ ਆਉਦੇ ਪਿੰਡ ਸਮਾਧ ਭਾਈ ਵਿਖੇ ਬਾਬਾ ਭਾਈ ਰੂਪ ਚੰਦ ਜੀ ਦੀ ਬਰਸੀ ਬੜੀ ਧੂਮ ਧਾਮ ਨਾਲ ਮਨਾਈ ਗਈ ਜਿਸਦੇ ਵਿੱਚ ਤਿੰਨ ਦਿਨ ਤੋਂ  ਲਗਾਤਾਰ ਸਮਾਗਮ ਕਰਵਾਏ ਗਏ।।ਇਸ ਵਿੱਚ ਸੰਗਤ ਦਾ ਭਾਰੀ ਇਕੱਠ ਸੀ ਇਸ ਦੇ ਨਾਲ ਹੀ ਦੋ ਦਿਨ ਲਗਾਤਾਰ ਲੋਕਾ ਲਈ ਫਰੀ ਮੈਡੀਕਲ ਚੈੈੱਕਅਪ ਕੈਪ ਲਗਾਇਆ ਗਿਆ ਸਾਡੇ ਚੈਨਲ ਨਿਊਜ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆ ਡਾਕਟਰ ਕੁਲਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਕੈਪ ਹਰ ਸਾਲ ਬਾਬਾ ਜੀ ਦੀ ਬਰਸੀ ਨੂੰ ਸਮਰਪਿਤ  ਦੋ ਦਿਨ ਲਗਾਤਾਰ ਲਗਾਇਆ ਜਾਦਾ ਹੈ ਜਿਸਦੇ ਵਿੱਚ ਲੋਕਾ ਦਾ ਫ੍ਰੀ  ਚੈੈੱਕਅਪ ਕੈਂਪ ਤੇ ਹਰ ਤਰਾ ਦੀ ਬਿਮਾਰੀ ਦੀ ਦਵਾਈ ਫ੍ਰੀ ਦਿੱਤੀ ਜਾਦੀ ਹੈ ਉਨਾ ਦੱਸਿਆ ਕਿ ਇਸ ਕੈਪ ਦਾ ਲਾਹਾ ਲੈ ਕੇ ਲੋਕ ਆਪਣੀਆ ਬਿਮਾਰੀਆ ਤੋ ਨਿਜਾਤ ਪਾਉਂਦੇ ਹਨ ਤੇ ਬਾਬਾ ਜੀ ਦੀ ਕਿਰਪਾ ਨਾਲ ਇਹ ਕੈਪ ਹਰ ਸਾਲ  ਲਗਾਇਆ ਜਾਦਾ ਹੈ ਇਸ ਸਮੇ ਡਾਕਟਰ ਲਖਵੀਰ ਸਿੰਘ ਖੋਖਰ ਡਾਕਟਰ ਜਗਜੀਤ ਸਿੰਘ ਡਾਕਟਰ ਪਵਨਦੀਪ ਸਿੰਘ ਡਾਕਟਰ ਗਰਜਾ ਸਿੰਘ ਡਾਕਟਰ ਬਲਵਿੰਦਰ ਸਿੰਘ ਕਜਲਾ ਡਾਕਟਰ ਗੁਰਮੀਤ ਸਿੰਘ ਸੰਧੂ ਮੌਕੇ ਤੇ ਮੌਜੂਦ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *