ਜਗਰਾਜ ਲੋਹਾਰਾ
ਮੋਗਾ 15 ਮਾਰਚ / ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਲੁਹਾਰਾ ਵਿਖੇ ਫੱਕਰ ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 38ਵਾਂ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਸੀ । ਪਰ ਅਚਾਨਕ 14 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ੍ਹਾ ਮੋਗਾ ਵਿੱਚ ਅੱਜ ਰਾਤ ਨੂੰ ਸਮੂਹ ਸਿਨੇਮਾ ਹਾਲ ਜਿੰਮ. ਸਵੀਮਿੰਗ ਪੁਲ ਤੋਂ ਇਲਾਵਾ ਪਬਲਿਕ ਇਕੱਠ ਜਿਵੇਂ ਕਿ ਸਪੋਰਟ ਇਵੇਂਟ ਕਾਨਫਰੰਸ ਕਲਚਰ ਪ੍ਰੋਗਰਾਮ ਮੇਲੇ ਅਤੇ ਐਗਜ਼ੀਬਿਸ਼ਨ ਕਰਨ/ ਲਗਾਉਣ ਤੇ ਪਾਬੰਦੀ ਕੀਤੀ ਗਈ ਹੈ / ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਬਾਬਾ ਦਾਮੂ ਸ਼ਾਹ ਜੀ ਦਾ ਸਾਲਾਨਾ ਮੇਲਾ ਵੀ ਰੱਦ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਫ਼ੱਕਰ ਬਾਬਾ ਦਾਮੂ ਸ਼ਾਹ ਵਿਖੇ ਨਾਇਬ ਤਹਿਸੀਲਦਾਰ ਮਲੂਕ ਸਿੰਘ ਨੇ ਬਾਬਾ ਦਾਮੂ ਸ਼ਾਹ ਜੀ ਦੇ ਦਫਤਰ ਵਿਖੇ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜਾਬ ਸਰਕਾਰ ਦੇ ਹੁਕਮਾਂ ਤੱਕ ਇਹ ਪਾਬੰਦੀ ਇਸੇ ਤਰ੍ਹਾਂ ਹੀ ਲਾਗੂ ਰਹੇਗੀ । ਇਸ ਸਮੇਂ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਰੀਡਰ ਰਵਿੰਦਰ ਸਿੰਘ ਅਤੇ ਰਵੀ ਕੁਮਾਰ ਅਕਾਊਂਟੈਂਟ ਹਾਜ਼ਰ ਸਨ ।
ਹਰ ਰੋਜ਼ ਨਵੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਸਾਡੇ ਯੂ ਟਯੂਬ ਚੈਨਲ ਨੂੰ subscribe ਜ਼ਰੂਰ ਕਰੋ https://www.youtube.com/channel/UC1AvrXeBXz1gWhTZDNoZmEw