ਇਕ ਫੌਜ਼ੀ ਵੱਲੋ ਸਵੇਰੇ ਪਹਿਲਾਂ ਖੇਮਕਰਨ ਤੋ ਪੱਟੀ ਆ ਰਹੀ ਡੀ ਐਮ ਯੂ ਰੇਲਗੱਡੀ ਰੋਕ ਲਈ ਅਤੇ ਫਿਰ ਪੱਟੀ ਤੋ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਰੋਕ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਕੰਡਕਟਰ ਜਗਤਾਰ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਬੰਡਾਲਾ ਜ਼ਿਲਾ ਫਿਰੋਜ਼ਪੁਰ ਤੇ ਡਰਾਇਵਰ ਪਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਤੂਤ ਜ਼ਿਲਾ ਤਰਨਤਾਰਨ ਨੇ ਦੱਸਿਆ ਕਿ ਅਸੀ ਅੱਜ ਸਵੇਰੇ 7:00 ਵਜ਼ੇ ਪੱਟੀ ਤੋ ਫਿਰੋਜ਼ਪੁਰ ਲਈ ਪਨਬੱਸ ਨੰ: ਪੀ ਬੀ 05 ਏ ਬੀ 7945 ਤੇ ਸਵਾਰਿਆਂ ਸਮੇਤ ਜਾ ਰਹੇ ਸਨ ਤਾਂ ਪਿੰਡ ਚੀਮਾ ਨੇੜੇ ਇਕ ਫੌਜ਼ੀ ਦੀ ਵਰਦੀ ਪਾਈ ਵਿਅਕਤੀ ਨੇ ਬੱਸ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਅਸੀ ਬੱਸ ਰੋਕ ਲਈ ਤੇ ਬੱਸ ਰੁਕਦਿਆਂ ਸਾਰ ਹੀ ਫੌਜ਼ੀ ਨੇ ਲੋਹੇ ਦੇ ਰਾਡ ਨਾਲ ਸਾਡੀ ਬੱਸ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬੱਸ ਦੇ ਅਗਲਾ ਟੁੱਟ ਗਿਆ। ਕੰਡਕਟਰ ਨੇ ਜਦੋ ਇਸ ਬਾਰੇ ਉਸ ਹਮਲਾਵਰ ਫੌਜ਼ੀ ਨੂੰ ਪੁੱਛਿਆ ਤਾਂ ਉਸ ਨੇ ਮੇਰੇ ਉਪਰ ਰਾਡ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਮੇਰਾ ਖੱਬਾ ਮੋਡਾ ਫਕੈਚਰ ਹੋ ਗਿਆ ਹੈ। ਉਨਾਂ ਨੇ ਦੱਸਿਆ ਕਿ ਘਟਨਾ ਬਾਰੇ ਪੱਟੀ ਸਦਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ ਥਾਣਾ ਸਦਰ ਮੁੱਖੀ ਬਲਕਾਰ ਸਿੰਘ ਤੇ ਪੁਲਿਸ ਪਾਰਟੀ ਨੇ ਫੌਜ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਜਖਮੀ ਕੰਡਕਟਰ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ਼ ਲਈ ਦਾਖਲ ਕਰਵਾ ਦਿੱਤਾ ਗਿਆ। ਜਿਥੇ ਡਾਕਟਰਾਂ ਨੇ ਉਸਦਾ ਇਲਾਜ਼ ਸ਼ੁਰੂ ਕਰ ਦਿੱਤਾ। ਜਿਕਰਯੋਗ ਹੈ ਕਿ ਬੀਤੇ ਦਿਨ ਇਸੇ ਫੌਜ਼ੀ ਜਵਾਨ ਨੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ, ਡਰਾਇਵਰ ਤੇ ਇਕ ਪੁਲਿਸ ਦੇ ਥਾਣੇਦਾਰ ਤੇ ਹਮਲਾ ਕੀਤਾ ਸੀ ਤੇ ਹਮਲਾ ਕਰਨ ਤੋ ਬਾਦ ਭਗੋੜਾ ਹੋ ਗਿਆ ਅਤੇ ਅੱਜ ਸਵੇਰੇ ਫਿਰ ਇਸ ਨੇ ਰੋਡਵੇਜ਼ ਬੱਸ ਤੇ ਹਮਲਾ ਕਰ ਦਿੱਤਾ। ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਦੋਸ਼ੀ ਫੌਜ਼ੀ ਰਣਜੀਤ ਸਿੰਘ ਪੁੱਤਰ ਕਾਰਜ਼ ਸਿੰਘ ਜੱਟ ਵਾਸੀ ਚੀਮਾਂ ਖਿਲਾਫ ਮੁੱਕਦਮਾ ਨੰ: 236 ਧਾਰਾ 307-333-332-353-148-149 ਤਹਿਤ ਦਰਜ਼ ਕਰਕੇ ਦੋਸ਼ੀ ਦੇ ਖਿਲਾਫ ਹੋਰ ਜੁਰਮ ਭੰਨਤੋੜ ਕਰਨ ਤੇ ਸਰਕਾਰੀ ਮਸ਼ੀਨਰੀ ਭੰਨਣ ਦਾ ਦੋਸ਼ ਵਧਾ ਦਿੱਤਾ ਗਿਆ ਹੈ, ਉਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਜਾਵੇਗਾ।ਉਨਾਂ ਨੇ ਦੱਸਿਆ ਕਿ ਉਕਤ ਫੌਜ਼ੀ ਨੇ ਸਵੇਰੇ ਪਹਿਲਾਂ ਰੇਲਗੱਡੀ ਰੋਕ ਵੀ ਕਾਫੀ ਸਮਾਂ ਸਵਾਰੀਆਂ ਨੂੰ ਪਰੇਸ਼ਾਨ ਕੀਤਾ ਹੈ, ਉਸ ਤਹਿਤ ਰੇਲ ਵਿਭਾਗ ਵੱਲੋ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।