ਫਤਹਿਗੜ੍ਹ ਪੰਜਤੂਰ 23 ਅਪ੍ਰੈਲ (ਸਤਿਨਾਮ ਦਾਨੇ ਵਾਲੀਆ)
ਸਥਾਨਕ ਕਸਬੇ ਦੀ ਮੇਨ ਦਾਣਾ ਮੰਡੀ ਵਿੱਚ ਅੱਜ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਇਹ ਖਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਖੰਭੇ ਤੇ ਸੁਖਜੀਤ ਕੌਰ ਸੈਕਟਰੀ ਦੀ ਹਾਜ਼ਰੀ ਵਿੱਚ ਖ਼ਰੀਦ ਏਜੰਸੀ ਮਾਰਕਫੈੱਡ ਤੇ ਪਨਸਪ ਨੇ ਸ਼ੁਰੂ ਕੀਤੀ ਜਿਸ ਦੀ ਪਹਿਲੀ ਬੋਲੀ ਮਾਰਕਫੈੱਡ ਵੱਲੋਂ ਚੰਨਣ ਸਿੰਘ ਪੁੱਤਰ ਮੇਘ ਸਿੰਘ ਵਸਤੀ ਗੋਬਿੰਦਗੜ੍ਹ ਦੀ ਢੇਰੀ ਤੋਂ 350 ਬੋਰੀ ਦੀ ਖਰੀਦ ਸ਼ੁਰੂ ਕੀਤੀ ਗਈ ਤੇ ਪਨਸਪ ਖਰੀਦ ਏਜੰਸੀ ਵੱਲੋਂ ਗੋਬਿੰਦ ਕਮਿਸ਼ਨ ਏਜੰਟ ਦੀ ਆੜ੍ਹਤ ਤੋਂ ਗੁਰਭਜਨ ਸਿੰਘ ਪੁੱਤਰ ਭਜਨ ਸਿੰਘ ਭੈਣੀ ਦੀ ਢੇਰੀ ਤੋਂ 250 ਬੋਰੀ ਖਰੀਦੀ ਇਸ ਤਰ੍ਹਾਂ ਅੱਜ ਖ਼ਰੀਦ ਕਰਦਿਆਂ ਮਾਰਕਫੈੱਡ ਨੇ ਚਾਰ ਹਜ਼ਾਰ ਅਤੇ ਪਨਸਪ ਨੇ ਪੰਜ ਹਜ਼ਾਰ ਬੋਰੀਆਂ ਦੀ ਖਰੀਦਦਾਰੀ ਸ਼ੁਰੂ ਕੀਤੀ ਇਸ ਮੌਕੇ ਜਰਨੈਲ ਸਿੰਘ ਖੰਭੇ ਚੇਅਰਮੈਨ ਮਾਰਕੀਟ ਕਮੇਟੀ ਨੇ ਦੱਸਿਆ ਕਿ ਦਾਣਾ ਮੰਡੀ ਫਤਹਿਗੜ੍ਹ ਪੰਜਤੂਰ ਅਤੇ ਇਸ ਦੇ ਨਾਲ ਲੱਗਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਪਾਰਦਰਸ਼ੀ ਢੰਗ ਨਾਲ ਖਰੀਦਦਾਰੀ ਕੀਤੀ ਜਾਵੇਗੀ ਅਤੇ ਕਿਸਾਨਾਂ ਦੀ ਹਰ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਧਿਆਨ ਹੇਠ ਰੱਖਦੇ ਹੋਏ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਇਸ ਮੌਕੇ ਰਾਜਿੰਦਰ ਕੁਮਾਰ ਮੰਡੀ ਸੁਪਰਵਿਜ਼ਨ ਸੱਤਪਾਲ ਸਿੰਘ ਬਿੱਟੂ ਜਸਵੀਰ ਸਿੰਘ ਜੀਓ ਜੀ ਹਰਮਨ ਜਿੰਦਰ ਸਿੰਘ ਮਾਰਕਫੈੱਡ ਮੈਨੇਜਰ ਟੋਨੀ ਅਤੇ ਬਲਕਾਰ ਸਿੰਘ ਇੰਸਪੈਕਟਰ ਹਾਜ਼ਰ ਸਨ