ਕੋਟ ਈਸੇ ਖਾਂ, 22 ਅਪ੍ਰੈਲ (ਜਗਰਾਜ ਲੋਹਾਰਾ,ਗੁਰਪ੍ਰੀਤ ਗਹਿਲੀ) ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਪੱਤਰਕਾਰ ਦਵਿੰਦਰਪਾਲ ਸਿੰਘ ਨਾਲ ਕੀਤੀ ਗਈ ਧੱਕੇਸ਼ਾਹੀ ਦੀ ਸਥਾਨਕ ਪ੍ਰੈੱਸ ਯੂਨੀਅਨ ਆਫ਼ ਜਰਨਲਿਸਟ ਕੋਟ ਈਸੇ ਖਾਂ ਇਕਾਈ ਵੱਲੋਂ ਸਖ਼ਤ ਸ਼ਬਦਾਂ ‘ਚ ਪੁਲਿਸ ਦੇ ਦੁਰ-ਵਿਵਹਾਰ ਦੀ ਆਲੋਚਨਾ ਕੀਤੀ ਗਈ। ਆਲੋਚਨਾ ਕਰਦਿਆਂ ਪੱਤਰਕਾਰ ਜੀਤਾ ਸਿੰਘ ਨਾਰੰਗ, ਡਾ ਕੁਲਵੰਤ ਸਿੰਘ ਖੋਸਾ, ਗੁਰਮੀਤ ਸਿੰਘ ਖਾਲਸਾ, ਨਛੱਤਰ ਸਿੰਘ ਲਾਲੀ, ਜੋਗਿੰਦਰ ਪਾਲ ਮਾਲੜਾ, ਮਨੂ ਗਾਂਧੀ, ਪੁਨੀਤ ਗਰੋਵਰ, ਸੋਨੂੰ ਮਾਲੜਾ, ਮਨੀ ਅਰੋੜਾ, ਜਗਰਾਜ ਲੋਹਾਰਾ, ਗੁਰਪ੍ਰੀਤ ਗਹਿਲੀ, ਸਤਨਾਮ ਸਿੰਘ ਦਾਨੇਵਾਲੀਆ, ਬਖਸ਼ੀਸ਼ ਬਖਸ਼ੀ ਆਦਿ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਕਹਾਉਂਦੇ ਪੱਤਰਕਾਰ ਕਰੋਨਾ ਮਹਾਵਾਰੀ ਦੇ ਚੱਲਦਿਆਂ ਵੀ ਬਿਨਾਂ ਕਿਸੇ ਲਾਲਚ ਦੇ ਆਪਣਾ ਫਰਜ਼ ਸਮਝਦਿਆਂ ਲੋਕਾਂ ਲਈ ਕੰਮ ਕਰ ਰਹੇ ਹਨ ਪਰ ਕੁਝ ਮੁਲਾਜ਼ਮਾਂ ਦੀ ਬੇਰੁਖੀ ਕਾਰਨ ਮੀਡੀਆ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਜਾਂਦੀ ਹੈ ।ਉਨ੍ਹਾਂ ਕਿਹਾ ਕਿ ਦਵਿੰਦਰਪਾਲ ਸਿੰਘ ਨਾਲ ਬਦਸਲੂਕੀ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਲੋਕਾਂ ਦੇ ਹੱਕਾਂ, ਮੁਸ਼ਕਿਲਾਂ ਸਬੰਧੀ ਇਮਾਨਦਾਰੀ ਤੇ ਨਿਧੜਕਤਾ ਨਾਲ ਲਿਖਦੇ ਹਨ ਤੇ ਇਹ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ । ਭਾਈਚਾਰੇ ਨੇ ਮੰਗ ਕਰਦਿਆਂ ਕਿਹਾ ਕਿ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਮੁਅੱਤਲ ਕੀਤਾ ਜਾਵੇ ਤਾਂ ਜੋ ਅਜਿਹੀਆਂ ਸ਼ਰਮਨਾਕ ਘਟਨਾਵਾਂ ਦੁਬਾਰਾ ਭਵਿੱਖ ਚ ਨਾ ਹੋਣ। ਇਸ ਦੌਰਾਨ ਮੀਡੀਆ ਭਾਈਚਾਰੇ ਵੱਲੋਂ ਨਾਇਬ ਤਹਿਸੀਲਦਾਰ ਮਲੂਕ ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।