ਮੋਗਾ (ਜਗਰਾਜ ਲੋਹਾਰਾ,ਸਰਬਜੀਤ ਰੌਲੀ)ਬੀਤੇ ਦਿਨ ਚੜ੍ਹਦੀ ਕਲਾ ਅਖ਼ਬਾਰ ਅਤੇ ਚੈਨਲ ਦੇ ਮੁੱਖ ਸੰਪਾਦਕ ਇੱਜ਼ਤਦਾਰ ਪੱਤਰਕਾਰ ਅਤੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਦੇ ਖਿਲਾਫ਼ ਪਟਿਆਲਾ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ ਜਿਸ ਵਿੱਚ ਇਰਾਦਾ ਕਤਲ਼ ਦੀ ਧਾਰਾ ਵੀ ਸ਼ਾਮਿਲ ਕੀਤੀ ਗਈ ਹੈ।ਇਹ ਸਾਰਾ ਕੁੱਝ ਪੁਲਿਸ ਪ੍ਰਸ਼ਾਸਨ ਨੇ ਕੁੱਝ ਸ਼ਰਾਰਤੀ ਲੋਕਾਂ ਨਾਲ ਮਿਲਕੇ ਇੱਕ ਸਾਜਿਸ਼ ਅਧੀਨ ਸ. ਦਰਦੀ ਦੇ ਅਕਸ਼ ਨੂੰ ਖਰਾਬ ਕਰ ਲਈ ਝੂਠਾ ਪਰਚਾ ਦਰਜ ਕੀਤਾ ਹੈ ਅਤੇ ਅੱਜ ਮੋਗਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਵਜੋਂ ਚੜ੍ਹਦੀ ਕਲਾ ਗਰੁੱਪ ਦੇ ਇੰਚਾਰਜ ਸਰਬਜੀਤ ਸਿੰਘ ਰੌਲੀ ਦੀ ਅਗਵਾਈ ਵਿੱਚ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ।ਇਸ ਮੌਕੇ ਤੇ ਇਕੱਤਰ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਪੁਲਿਸ ਸ੍ਰੀ ਦਿਨਕਰ ਗੁਪਤਾ ਅਪੀਲ ਕੀਤੀ ਕਿ ਉਹ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰਕੇ ਦਰਦੀ ਤੇ ਪਾਏ ਝੂਠੇ ਪਰਚੇ ਨੂੰ ਤੁਰੰਤ ਖਾਰਜ ਕਰਨ ਅਤੇ ਝੂਠਾ ਪਰਚਾ ਦਰਜ ਕਰਨ ਵਾਲਿਆਂ ਖਿਲਾਫ ਤੁਰੰਤ ਸਖ਼ਤ ਕਾਰਵਾਈ ਕਰਨ ਇਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਖਹਿਰਾ ਸੀਨੀਅਰ ਪੱਤਰਕਾਰ ,ਜੋਗਿੰਦਰ ਸਿੰਘ ਫਾਸਟਵੇਅ ,ਸ੍ਰੀ ਮਨੀਸ਼ ਜਿੰਦਲ ,ਸ੍ਰੀ ਸੂਰਜ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਪਾਰਲੀਮੈਂਟ ਦੇ ਮੀਡੀਆ ਐਡਵਾਈਜ਼ਰੀ ਕਮੇਟੀ ਦੇ ਸਥਾਈ ਮੈਂਬਰ, ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਮੈਂਬਰ ਅਤੇ ਅਨੇਕਾਂ ਸਨਮਾਨ ਹਾਸਿਲ ਕਰਨ ਵਾਲੇ 73 ਸਾਲਾ ਪ੍ਰਮੁੱਖ ਪੱਤਰਕਾਰ ਸ. ਜਗਜੀਤ ਸਿੰਘ ਦਰਦੀ ‘ਤੇ ਪੁਲਿਸ ਝੂਠਾ ਪਰਚਾ ਕਿਵੇਂ ਦਰਜ ਕਰ ਸਕਦੀ ਹੈ?ਪੱਤਰਕਾਰਾਂ ਵੱਲੋਂ ਇਹ ਵੀ ਚਿੰਤਾ ਜਤਾਈ ਜਾ ਰਹੀ ਹੈ ਇੰਨ੍ਹੇ ਸੀਨੀਅਰ ਪੱਤਰਕਾਰ ਵਿਰੁੱਧ ਅਗਰ ਝੂਠੇ ਮੁਕੱਦਮੇ ਦਰਜ ਹੋ ਸਕਦੇ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ? ਪੱਤਰਕਾਰ ਭਾਈਚਾਰੇ ਨੇ ਜ਼ੋਰ ਦੇਕੇ ਕਿਹਾ ਹੈ ਕਿ ਸ. ਜਗਜੀਤ ਸਿੰਘ ਦਰਦੀ ਵਿਰੁੱਧ ਕੀਤਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਅਤੇ ਸਾਜਿਸ਼ ਅਧੀਨ ਪਰਚਾ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਵਿਸ਼ਵਾਸ਼ ਕਾਨੂੰਨ ਵਿੱਚ ਬਣਿਆ ਰਹੇ ।ਇਸ ਮੌਕੇ ਤੇ ਇਕਬਾਲ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਮਾਣਯੋਗ ਮੁੱਖ ਮੰਤਰੀ ਕੈਪਟਨ ਵਰਿੰਦਰ ਸਿੰਘ ,ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਫਾਸਟ ਟਰੈੱਕ ਕਮੇਟੀ ਬਣਾ ਕੇ ਤੁਰੰਤ ਜਾਂਚ ਕਰਵਾਈ ਜਾਵੇ ਜੇਕਰ ਦਰਦੀ ਸਾਹਿਬ ਝੂਠੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਤੇ ਬੇਸ਼ੱਕ ਦੋ ਪਰਚੇ ਹੋਰ ਦਰਜ ਕੀਤੇ ਜਾਣ ਪਰ ਜੇਕਰ ਦਰਦੀ ਸਾਹਿਬ ਬਿਲਕੁਲ ਸੱਚੇ ਸਾਬਤ ਹੁੰਦੇ ਹਨ ਤਾਂ ਜਿਸ ਵੀ ਸ਼ਖ਼ਸ ਨੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਉਨ੍ਹਾਂ ਉੱਪਰ ਝੂਠਾ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਉੱਪਰ ਝੂਠਾ ਮੁਕੱਦਮਾ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪੱਧਰ ਤੇ ਵੱਖ ਵੱਖ ਜਥੇਬੰਦੀਆਂ ਨਾਲ ਮਿਲ ਕੇ ਧਰਨੇ ਲਗਾਏ ਜਾਣਗੇ ਅਤੇ ਪਟਿਆਲੇ ਵਿੱਚ ਵੀ ਵੱਡਾ ਸੰਘਰਸ਼ ਕੀਤਾ ਜਾਵੇਗਾ !ਇਸ ਮੌਕੇ ਸਰਬਜੀਤ ਸਿੰਘ ਰੌਲ਼ੀ, ਸੀਨੀਅਰ ਪੱਤਰਕਾਰ ਇਕਬਾਲ ਸਿੰਘ ਖਹਿਰਾ,ਮਨੀਸ਼ ਜਿੰਦਲ ,ਜੋਗਿੰਦਰ ਸਿੰਘ ,ਸੂਰਜ ਜੈਨ ,ਡਾਕਟਰ ਸੰਦੀਪ ਸ਼ਰਮਾ ਇੰਚਾਰਜ ਪੰਜਾਬ ਕੇਸਰੀ ਗਰੁੱਪ ਮੋਗਾ ,ਜਗਜੀਤ ਸਿੰਘ ਖਾਈ ਜਿਲਾ ਇੰਚਾਰਜ ਪਹਿਰੇਦਾਰ, ਚਮਕੌਰ ਸਿੰਘ ਲੋਪੋ ,ਜਗਰਾਜ ਸਿੰਘ ਲੋਹਾਰਾ ,ਵਿੰਪਨ ਉਕਾੜਾ,ਸੱਤਪਾਲ ਭਾਗੀਕੇ ,ਕੈਮਰਾਮੈਨ ਸੰਦੀਪ ਜੀ ,ਹਰਪਾਲ ਸਿੰਘ ਪਾਲਾ ,ਰਜਿੰਦਰ ਖੋਟੇ ,ਗੁਰਤੇਜ ਬੱਬੀ ਪੱਤਰਕਾਰ ਅਜੀਤ ਅਖਵਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਹਾਜ਼ਰ ਸਨ