ਮੋਗਾ (ਜਗਰਾਜ ਸਿੰਘ ਗਿੱਲ)
ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਪਿਛਲੇ 18 ਸਾਲਾਂ ਤੋਂ ਵਿਛੜੇ ਪਰਿਵਾਰ ਨੂੰ ਮਿਲਾਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਵਾ ਨੇ ਦੱਸਿਆ ਕਿ ਮੇਜਰ ਸਿੰਘ ਦੋ ਸਾਲ ਪਹਿਲਾਂ ਲਵਾਰਿਸ ਹਾਲਤ ਵਿੱਚ ਮਿਲਿਆ ਸੀ ਜਿਸ ਦੀ ਏਥੇ ਪੂਰੀ ਸੇਵਾ ਸੰਭਾਲ ਕੀਤੀ ਜਾ ਰਹੀ ਸੀ।। ਇਸ ਸਬੰਧੀ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ ਜਾਂਦੀ ਸੀ ਪਰ ਕੋਈ ਜਾਣਕਾਰੀ ਨਹੀਂ ਮਿਲੀ।। ਫਿਰ ਜਸਵੀਰ ਸਿੰਘ ਵੱਲੋਂ 17-11-21 ਨੂੰ ਇਸ ਬਜੁਰਗ ਸੰਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਗਈ ਅਤੇ 18-11-21 ਨੂੰ ਇਸਦੇ ਗਵਾਂਢੀ ਦਾ ਫੋਨ ਆਇਆ ਅਤੇ ਜਾਣਕਾਰੀ ਦਿੱਤੀ ਗਈ ਕਿ ਇਹ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਜਿਲਾ ਸੰਗਰੂਰ ਦਾ ਵਸਨੀਕ ਹੈ ਅਤੇ ਇਹ 18 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ।। ਅੱਜ ਇਸ ਬਜੁਰਗ ਨੂੰ ਇਸਦੇ ਪਰਿਵਾਰ ਤੱਕ ਪਹੁੰਚਾਇਆ ਗਿਆ ਅਤੇ ਜਸਵੀਰ ਸਿੰਘ ਬਾਵਾ ਵੱਲੋਂ ਸ਼ੋਸ਼ਲ ਮੀਡੀਆ ਤੇ ਪਾਈ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸੇ ਦੇ ਇੱਕ ਸ਼ੇਅਰ ਕਾਰਨ ਕੋਈ ਗੁੰਮਸ਼ੁਦਾ ਆਪਣੇ ਪਰਿਵਾਰ ਨਾਲ ਮਿਲ ਸਕਦਾ ਹੈ।। ਸੋ ਇਸ ਤਰ੍ਹਾਂ ਦੀਆਂ ਪੋਸਟਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਹੈ।। ਇਸ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਮੀਤਾ ਬਾਵਾ ਧੱਲੇਕੇ, ਅਵਤਾਰ ਸਿੰਘ ਦੁੱਨੇਕੇ ਸੀਨੀਅਰ ਮੀਤ ਪ੍ਰਧਾਨ ਅਤੇ ਡਾਕਟਰ ਗੁਰਬਚਨ ਸਿੰਘ ਮੀਤ ਪ੍ਰਧਾਨ ਮੌਜੂਦ ਸਨ।