ਧਰਮਕੋਟ 27 ਅਪ੍ਰੈਲ (ਜਗਰਾਜ ਗਿੱਲ,ਰਿੱਕੀ ਕੈਲਵੀ ) ਅੱਜ ਥਾਣਾ ਧਰਮਕੋਟ ਵਿਖੇ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੀਆਂ ਹਦਾਇਤਾਂ ਅਨੁਸਾਰ ਧਰਮਕੋਟ ਥਾਣੇ ਵਿੱਚ ਤਾਇਨਾਤ ਸਮੂਹ ਪੁਲਿਸ ਮੁਲਾਜ਼ਮਾਂ ਵੱਲੋਂ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾ ਕੇ ਹੌਸਲਾ ਅਫ਼ਜਾਈ ਕੀਤੀ ਗਈ ਬੀਤੀ ਦਿਨੀਂ ਪਟਿਆਲਾ ਦੇ ਸਨੌਰ ਸਬਜ਼ੀ ਮੰਡੀ ਵਿੱਚ ਡਿਊਟੀ ਦੌਰਾਨ ਹੱਥ ਕੱਟੇ ਜਾਣ ਵਾਲੇ ਹਰਜੀਤ ਸਿੰਘ ਦੀ ਹੌਂਸਲਾ ਅਫਜਾਈ ਕੀਤੀ ਗਈ ਥਾਣਾ ਧਰਮਕੋਟ ਦੇ ਮੁਲਾਜ਼ਮਾਂ ਵੱਲੋਂ ‘ਮੈਂ ਹਰਜੀਤ ਸਿੰਘ ਹਾਂ ‘ ਦੇ ਨਾਅਰੇ ਲਗਾਏ ਗਏ ਅਤੇ ਹਰਜੀਤ ਸਿੰਘ ਵਾਂਗ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਪ੍ਰਣ ਲਿਆ ਇਸ ਮੌਕੇ ਧਰਮਕੋਟ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਬ ਡਵੀਜ਼ਨ ਧਰਮਕੋਟ ਦੇ ਅਧੀਨ ਆਉਂਦੇ ਸਾਡੇ ਥਾਣਿਆਂ ਅਤੇ ਚੌਕੀਆਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਲਗਾ ਕੇ ਉਸ ਯੋਧੇ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਪੰਜਾਬ ਪੁਲਸ ਵਿੱਚ ਅਜਿਹੇ ਯੋਧੇ ਹਨ ਜੋ ਪੁਲਸ ਦੀ ਆਨ ਸ਼ਾਨ ਨੂੰ ਵਧਾਉਂਦੇ ਹਨ ਅਤੇ ਪੁਲਿਸ ਦੇ ਰੁਤਬੇ ਨੂੰ ਹੋਰ ਵੀ ਉੱਚਾ ਚੁੱਕਦੇ ਹਨ ਇਸ ਮੌਕੇ ਐੱਸ ਐੱਚ ਓ ਧਰਮਕੋਟ ਬਲਰਾਜ ਮੋਹਨ ਜੀ ਨੇ ਹਰਜੀਤ ਸਿੰਘ ਯੋਧੇ ਦੀ ਹੌਂਸਲਾ ਅਫਜਾਈ ਕੀਤੀ ਇਸ ਯੋਧੇ ਨੇ ਖਾਕੀ ਦਾ ਨਾਮ ਤੇ ਰੁਤਬਾ ਉੱਚਾ ਕੀਤਾ ਹੈ ।