ਸੜਕਾਂ ਤੇ ਆਉਣ ਨੂੰ ਮਜਬੂਰ ਹੋ ਸਕਦੇ ਨੇ ਇਸ ਕਿੱਤੇ ਨਾਲ ਜੁੜੇ ਲੋਕ
ਮੋਗਾ (ਜਗਰਾਜ ਸਿੰਘ ਗਿੱਲ)
ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਡਾਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਜਿੱਥੇ ਪੂਰੇ ਭਾਰਤ ਵਿੱਚ ਕਾਲਾ ਕਾਨੂੰਨ ਲਾਗੂ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਆਪਣਾ ਦੋਗਲਾ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਨਾਲ ਮੌਜੂਦਾ ਸਰਕਾਰ ਵੀ ਕੁਝ ਘੱਟ ਨਹੀਂ ਕਰ ਰਹੀ ਮੌਜੂਦਾ ਕਾਂਗਰਸ ਸਰਕਾਰ ਵੀ ਲੋਕਾਂ ਦਾ ਦੀਵਾਲਾ ਕੱਢਣ ਉੱਤੇ ਲੱਗੀ ਹੋਈ ਹੈ ਇਸ ਦੇ ਅਧੀਨ ਹੀ ਬਹੁਤ ਸਾਰੇ ਕਾਰੋਬਾਰ ਜਿਵੇਂ ਕਿ ਮੈਰਿਜ ਪੈਲਿਸ ਅਤੇ ਟੈਂਟ ਦੇ ਕਾਰੋਬਾਰ ਜਿਨ੍ਹਾਂ ਨਾਲ ਸੈਂਕੜਿਆਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ ਉਸ ਨੂੰ ਵੀ ਕੱਖੋਂ ਹੌਲਾ ਕਰਨ ਤੇ ਤੁਲੀ ਹੋਈ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਇਨ੍ਹਾਂ ਲੋਕਾਂ ਨੂੰ ਕੁਝ ਰਿਆਇਤਾਂ ਦੇਵੇ ਜਿਵੇਂ ਕਿ ਪ੍ਰੋਗਰਾਮ ਕਰਨ ਦੀ ਆਗਿਆ ਦੇਵੇ ਤਾਂ ਜੋ ਇਨ੍ਹਾਂ ਦਾ ਕਾਰੋਬਾਰ ਚੱਲ ਸਕੇ ਕਿਉਂਕਿ ਇੱਕ ਮੈਰਿਜ ਪੈਲੇਸ ਦੇ ਰੱਖ ਰਖਾਅ ਉੱਤੇ ਬਹੁਤ ਹੀ ਜ਼ਿਆਦਾ ਖਰਚਾ ਹੁੰਦਾ ਹੈ ਜਿਸ ਦੀ ਪੂਰਤੀ ਮਹਾਂਮਾਰੀ ਦੌਰਾਨ ਮੈਰਿਜ ਪੈਲੇਸ ਮਾਲਕਾਂ ਤੋਂ ਨਹੀਂ ਹੋ ਪਾ ਰਹੀ ਜਿਸ ਨਾਲ ਇੰਡਸਟਰੀ ਡੁੱਬਣ ਕਿਨਾਰੇ ਆਈ ਪਈ ਹੋਈ ਹੈ ਅਤੇ ਨਾਲ ਦੀ ਨਾਲ ਟੈਂਟ ਕਾਰੋਬਾਰੀਆਂ ਦਾ ਵੀ ਕੰਮ ਠੱਪ ਹੋਇਆ ਪਿਆ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਕੁਝ ਇਕੱਠ ਕਰਨ ਦੀ ਆਗਿਆ ਦਿੱਤੀ ਜਾਵੇ ਇਕੱਠ ਦੀ ਗਿਣਤੀ ਸੀਮਤ ਕੀਤੀ ਜਾਵੇ ਤਾਂ ਜੋ ਕਰੋਨਾ ਮਹਾਂਮਾਰੀ ਦਾ ਵੀ ਅਸਰ ਨਾ ਪਵੇ ਅਤੇ ਮੈਰਿਜ ਪੈਲੇਸ ਅਤੇ ਬਾਕੀ ਪ੍ਰੋਗਰਾਮ ਕਰਨ ਵਾਲਿਆਂ ਨੂੰ ਵੀ ਕੁਝ ਸਖ਼ਤ ਹਦਾਇਤਾਂ ਦਿੱਤੀਆਂ ਜਾਣ ਜਿਨ੍ਹਾਂ ਨੂੰ ਪਾਲਣਾ ਕਰਨਾ ਲਾਜ਼ਮੀ ਕੀਤਾ ਜਾਵੇ ਕਿਉਂਕਿ ਇਨ੍ਹਾਂ ਕਾਰੋਬਾਰਾਂ ਨਾਲ ਬਹੁਤ ਸਾਰੇ ਲੋਕਾਂ ਦਾ ਕੰਮ ਜੁੜਿਆ ਹੁੰਦਾ ਜਿਵੇਂ ਹਲਵਾਈ,ਡੀਃਜੇ ਵਾਲੇ,ਇਲੈਕਟ੍ਰੀਸ਼ਨ,ਪਲੰਬਰ,ਸਫ਼ਾਈ ਕਰਨ ਵਾਲੇ,ਵੇਟਰ,ਸਟੂਡੀਓ ਤੇ ਹੋਰ ਬਹੁਤ ਸਾਰੇ ਗਰੀਬ ਲੋਕਾਂ ਦਾ ਚੁੱਲਾ ਇਨ੍ਹਾਂ ਦੇ ਆਸਰੇ ਚੱਲਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਾਲ ਦੇ ਵਿੱਤੀ ਟੈਕਸਾਂ ਨੂੰ ਆਉਣ ਵਾਲੇ ਸਾਲ ਦੇ ਵਿੱਚ ਜੋੜਨਾ ਚਾਹੀਦਾ ਹੈ ਇਸ ਸਾਲ ਦੇ ਸਾਰੇ ਹੀ ਟੈਕਸ ਮਾਫ ਕੀਤੇ ਜਾਣ। ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹਾਂ ਦਾ ਸੀਜ਼ਨ ਹੈ ਜਿਸ ਦਾ ਡਰ ਮੈਰਿਜ ਪੈਲੇਸਾਂ ਵਾਲਿਆਂ ਦੇ ਮਨਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਕਿ ਜੇਕਰ ਪ੍ਰੋਗਰਾਮ ਬਿਲਕੁਲ ਨਾ ਹੋਏ ਤਾਂ ਉਹ ਸੜਕ ਦੇ ਕੰਢੇ ਤੇ ਆ ਜਾਣਗੇ ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਆਰਥਿਕ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਸਰਕਾਰ ਨੂੰ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਦੇ ਹੋਏ ਕੁਝ ਬਣਦੀਆਂ ਰਾਹਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਸਨਅਤ ਨੂੰ ਬਚਾਇਆ ਜਾ ਸਕੇ।