• Fri. Nov 22nd, 2024

ਪੇਡੂ ਨੋਜਵਾਨਾਂ ਦੇ ਹੁਨਰ ਨੂੰ ਅੱਗੇ ਲੈ ਕੇ ਆਉਣ ਵਿੱਚ ਸਫਲ ਸਿੱਧ ਹੋ ਰਿਹਾ ਹੈ ਨਹਿਰੂ ਯੁਵਾ ਕੇਂਦਰ ਮੋਗਾ/ਡਿਪਟੀ ਡਾਇਰੈਕਟਰ

ByJagraj Gill

Oct 17, 2020
ਜ਼ਿਲ੍ਹਾ ਪੱਧਰੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ

ਮੋਗਾ 17 ਅਕਤੂਬਰ

/ਜਗਰਾਜ ਸਿੰਘ ਗਿੱਲ-ਮਨਪ੍ਰੀਤ ਮੋਗਾ/

ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਯੂਨਾਈਟਡ ਨੇਸ਼ਨਜ,ਯੂ.ਐਨ.ਵੀ. ਅਤੇ ਯੂ.ਐਨ.ਡੀ.ਪੀ. ਦੇ ਵਿਸ਼ੇਸ ਸਹਿਯੋਗ ਦੁਆਰਾ ਜ਼ਿਲ੍ਹਾ ਪੱਧਰੀ ਯੂਥ ਸੰਸਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਯੂਥ ਕੋਆਡੀਨੇਟਰ ਨਹਿਰੂ ਯੁਵਾ ਕੇਂਦਰ ਮੋਗਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਮਿਸ਼ਨ ਫਤਿਹ ਮੁਹਿੰਮ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਇਸ ਵਾਰ ਇਸ ਪ੍ਰੌਗਰਾਮ ਦਾ ਆਯੋਜਨ ਆਨਲਾਈਨ ਤਰੀਕੇ ਨਾਲ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਯੂਥ ਸੰਸਦ ਦਾ ਮੁੱਖ ਮਕਸਦ ਨੌਜਵਾਨਾ ਵਿੱਚ ਸੰਸਦ ਅਤੇ ਸੰਸਦ ਦੀ ਕਾਰਜ ਪ੍ਰਣਾਲੀ ਬਾਰੇ ਨੌਜਵਾਨਾਂ ਨੂੰ ਭਲੀਭਾਂਤ ਅਵਗਤ ਕਰਵਾਉਣਾ ਸੀ। ਇਸ ਪਾਰਲੀਮੈਂਟ ਵਿੱਚ ਮੋਗਾ ਜ਼ਿਲੇ ਦੇ 26 ਪਿੰਡਾਂ ਦੇ ਨੌਜਵਾਨਾ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਸਬੰਧੀ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਯੂਥ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਕਈ ਰੋਲ ਵੀ ਦਿੱਤੇ ਗਏ। ਇਹਨਾਂ ਰੋਲਾਂ ਨੂੰ ਮੁੱਖ ਰੱਖਦਿਆਂ ਬੱਚਿਆਂ ਨੇ ਆਪਣੀਆਂ ਭੂਮੀਕਾਵਾਂ ਨੂੰ ਬਾਖੂਬੀ ਨਿਭਾਇਆ। ਇਸ ਜ਼ਿਲ੍ਹਾ ਪੱਧਰੀ ਸੰਸਦ ਪ੍ਰੋਗਰਾਮ ਵਿੱਚ ਮੁੱਖ ਰੂਪ ਵਿੱਚ ਵਿੱਚ ਚਾਰ ਮੁੱਦਿਆਂ ਨਸ਼ਿਆਂ ਦੀ ਸਮੱਸਿਆ, ਮਾੜਾ ਸਿੱਖਿਅਕ ਢਾਂਚਾ, ਖੇਤੀ ਸੰਕਟ ਅਤੇ ਸਵੈ-ਰੋਜ਼ਗਾਰ ਦੇ ਖੇਤਰ ਵਿੱਚ ਮਹਿਲਾਵਾਂ ਦਾ ਘੱਟ ਅੱਗੇ ਆਉਣਾ ਆਦਿ ਵਿਸ਼ਿਆਂ ਤੇ ਯੁਵਾ ਸੰਸਦ ਦੇ ਪ੍ਰਸ਼ਨ ਕਾਲ ਵਿੱਚ ਵਿਸ਼ੇਸ ਤੌਰ ਤੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ ਜੋਨ ਸ਼੍ਰੀ ਸੁਰਿੰਦਰ ਸੈਣੀ ਸ਼ਾਮਿਲ ਹੋਏ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਪੰਜਾਬ ਦੀ ਨੌਜਵਾਨੀ ਲਈ ਕਾਫੀ ਚੰਗੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਪਿੰਡਾਂ ਦੇ ਨੌਜਵਾਨਾਂ ਦੇ ਹੁਨਰ ਨੂੰ ਅੱਗੇ ਲੈ ਕੇ ਆਉਣਾ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਜੁੜੀ ਹੋਈ ਯੂ.ਐਨ.ਵੀ. ਦੀ ਰਾਸ਼ਟਰੀ ਪ੍ਰੌਜੈਕਟ ਮੈਨੇਜਰ ਦੇਬਜਾਨੀ ਸਮਾਵਰਤੇ ਨੇ ਬੋਲਦਿਆਂ ਹੋਇਆਂ ਕਿਹਾ ਕਿ ਅਜੋਕਾ ਸਮਾਂ ਸਾਡੇ ਨੌਜਵਾਨਾਂ ਨੂੰ ਨਵੀਆਂ ਹੁਨਰਮੰਦ ਕਲਾਵਾਂ ਸਿਖਾਉਣ ਦਾ ਹੈ, ਜਿਸ ਨੂੰ ਸਿੱਖ ਕੇ ਨੌਜਵਾਨ ਹੋਰ ਅੱਗੇ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਯੂਥ ਸੰਸਦ ਪ੍ਰੋਗਰਾਮ ਇਸ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਪਰਿਯੋਜਨਾ ਸਹਾਇਕ ਰਿਸ਼ੀ ਬੰਸ਼ੀਵਾਲ ਨੇ ਵੀ ਬੋਲਦਿਆਂ ਜੁੜੇ ਹੋਏ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਗੁਰਪ੍ਰੀਤ ਸਿੰਘ ਘਾਲੀ ਨੋਡਲ ਅਫਸਰ ਸਵੀਪ ਅਤੇ ਕ੍ਰਾਂਤੀ ਕਲਾਂ ਮੰਚ ਮੋਗਾ ਦੇ ਡਾਇਰੈਕਟਰ ਬਲਜੀਤ ਮੋਗਾ ਨੇ ਅਦਾ ਕੀਤੀ। ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸੰਦੀਪ ਕੌਰ, ਬਲਜੀਤ ਸਿੰਘ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਮੰਗਲ ਸਿੰਘ, ਵਿਪਨ ਕੁਮਾਰ, ਹਰਜੀਤ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ, ਲਖਦੀਪ ਕੌਰ, ਜਸਪ੍ਰੀਤ ਕੌਰ, ਅਤੇ ਕਿਰਨਪ੍ਰੀਤ ਕੌਰ ਆਦਿ ਵਲੰਟੀਅਰ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *