ਪੁੱਤਾਂ ਵਾਂਗੂ ਪਾਲੀਆਂ ਫਸਲਾਂ
ਫੜੀਆਂ ਸੀ ਜਦ ਲਾਲੀਆਂ ਫਸਲਾਂ
ਮੀਂਹ ਤੂਫਾਨ ਤੇ ਝੱਖੜ,
ਸਾਡਾ ਸੀਨਾ ਸਾੜ ਗਏ
ਅਸੀ ਜੋ ਬੀਜੇ ਸੀ ਸੁਪਨੇ ਮਿੰਨਟਾ ਵਿੱਚ ਉਜਾੜ ਗਏ
•••••••••••••••••••••
ਇਸ ਵਾਰ ਦੀ ਫਸਲ ਵੇਚ ਕੇ,
ਧੀ ਦਾ ਵਿਆਹ ਕਰਨਾ
ਪਤਾ ਨਹੀ ਸੀ ਗਮਾਂ ਦਾ ਬੱਦਲ,
ਪੱਕੀ ਫਸਲ ਤੇ ਵਰਨਾ
ਗੜੇ ਸੋਨਿਹਰੀ ਸਿਟਿਆਂ ਨੂੰ,
ਬਈ ਝੰਬ ਤੇ ਝਾੜ ਗਏ
ਜੋ ਬੀਜੇ ਸੀ ਸੁਪਨੇ ਮਿੰਨਟਾ ਵਿੱਚ ਉਜਾੜ ਗਏ
•••••••••••••••••••
ਆੜਤੀਆਂ ਦਾ ਕਰਜ ਹਮੇਸ਼ਾ ਸਿਰ ਤੇ ਰਹਿੰਦਾ ਏ
ਬੈਕ ਵਾਲਿਆਂ ਦਾ ਕਰਜਾ,
ਸਦਾ ਬੋਲਦਾ ਰਹਿੰਦਾ ਏ
ਮਾਰ ਮਾਰ ਕੇ ਗੇੜੇ,
ਉਹ ਤਾਂ ਸੂਲੀ ਚਾੜ ਗਏ
ਜੋ ਬੀਜੇ ਸੀ ਸੁਪਨੇ ਮਿੰਨਟਾ ਵਿੱਚ ਉਜਾੜ ਗਏ
••••••••••••••••••••
ਗੁਲਾਮੀ ਵਾਲਿਆਂ, ਗੱਲ ਸੁਣਨੀ ਨਹੀ
ਹੁਣ ਸਰਕਾਰਾਂ ਨੇ
ਕੁਝ ਮਾਰਿਆਂ ਆਪਣਿਆ ਤੇ, ਕੁਝ ਸਮੇ ਦੀਆਂ ਮਾਰਾ ਨੇ
ਜਿਹੜੇ ਚਾਰ ਕੁ ਕੋਲੇ ਸੀ,
ਉਹ ਵਿਕ ਸਿਆੜ ਗਏ
ਜੋ ਬੀਜੇ ਸੀ ਸੁਪਨੇ ਮਿੰਨਟਾ ਵਿੱਚ ਉਜਾੜ ਗਏ
••••••••••••••••••••
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਮੋਗਾ
9417197395