ਆਮ ਆਦਮੀ ਪਾਰਟੀ ਲਈ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਦੇ ਹੋਏ ਸਰਜੀਤ ਸਿੰਘ ਲੋਹਾਰਾ ਅਤੇ ਹੋਰ ਸਾਥੀ
ਜਗਰਾਜ ਸਿੰਘ ਗਿੱਲ
ਮੋਗਾ 19ਮਾਰਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਲਕਾ ਫਰੀਦਕੋਟ ਤੋਂ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਹੋਰ ਵੀ ਐਲਾਨੇ ਗਏ ਉਮੀਦਵਾਰਾਂ ਸਬੰਧੀ ਹੁਣੇ ਤੋਂ ਹੀ ਚੁਨਾਵੀ ਟੀਮਾਂ ਦਾ ਗਠਨ ਕਰਕੇ ਪਿੰਡਾਂ ਵਿੱਚ ਰਾਬਤਾ ਕਾਇਮ ਕਰਨ ਦੀ ਮੁਹਿੰਮ ਸ਼ੁਰੂ ਵੀ ਕਰ ਦਿੱਤੀ ਗਈ ਹੈ ਜਿਸ ਦੀ ਕੜੀ ਵਜੋਂ ਸਰਜੀਤ ਸਿੰਘ ਲੁਹਾਰਾ ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਵੱਲੋਂ ਪਾਰਟੀ ਦੇ ਗਠਨ ਹੋਣ ਦੇ ਸ਼ੁਰੂ ਤੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਵੇਖਦਿਆਂ ਇੱਕ ਵਾਰ ਫਿਰ ਤੋਂ ਹੋਰ ਵੱਡੀ ਜਿੰਮੇਵਾਰੀ ਸੌਂਪਦਿਆਂ ਉਹਨਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ ਦੀ ਜਿੱਤ ਲਈ ਕੰਮ ਕਰਨ ਦੀ ਵਡੀ ਜਿੰਮੇਵਾਰੀ ਸੌਂਪੀ ਗਈ ਹੈ
ਜਿਨਾਂ ਵੱਲੋਂ ਇਸ ਜਿੰਮੇਵਾਰੀ ਨੂੰ ਕਬੂਲਦੇ ਹੋਏ ਅੱਜ ਬਲਾਕ ਤਖਤੂਪੁਰਾ ਵਿਖੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਉਪਲਬਧੀਆਂ ਨੂੰ ਪਹੁੰਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਿੰਡਾਂ ਵਿੱਚੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਆਪਣੇ ਉਮੀਦਵਾਰ ਨੂੰ ਫਰੀਦ ਕੋਟ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿਤਾਉਣਗੇ। ਉਨਾਂ ਕਿਹਾ ਕਿ ਮਾਨਯੋਗ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਦਾ ਇਲਾਕੇ ਵਿੱਚ ਵੱਡਾ ਅਸਰ ਰਸੂਕ ਦਾ ਵੀ ਸਾਨੂੰ ਬਹੁਤ ਵੱਡਾ ਲਾਭ ਹੋ ਰਿਹਾ ਹੈ ਕਿਉਂਕਿ ਉਹਨਾਂ ਪ੍ਰਤੀ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਜਾ ਰਹੀ ਬਲਕਿ ਸਾਰੇ ਵੋਟਰ ਉਹਨਾਂ ਦੀ ਤਰੀਫ ਕਰਦੇ ਸੁਣੇ ਜਾ ਰਹੇ ਹਨ। ਇਸ ਸਮੇਂ ਉਹਨਾਂ ਨਾਲ ਹਰਦੀਪ ਸਿੰਘ ਯੂਥ ਵਿੰਗ ਸੈਕਟਰੀ ਪੰਜਾਬ, ਧਰਮਪਾਲ ਸਿੰਘ ਸੀਨੀਅਰ ਇਕਾਈ ਆਗੂ, ਪਵਨਦੀਪ ਸਿੰਘ, ਨਰਿੰਦਰ ਪਾਲ ਸਿੰਘ, ਸਿਕੰਦਰ ਸਿੰਘ, ਬੇਅੰਤ ਸਿੰਘ , ਅਰਜਨ ਸਿੰਘ, ਸੁਖਚੈਨ ਸਿੰਘ, ਨਵਦੀਪ ਸਿੰਘ, ਜਗਪਾਲ ਸਿੰਘ, ਜੋਗਿੰਦਰ ਸਿੰਘ ,ਜੁਗਰਾਜ ਸਿੰਘ, ਵੀਰ ਸਿੰਘ, ਨਾਹਰ ਸਿੰਘ ,ਸੁਖਮੰਦਰ ਸਿੰਘ, ਜਗਦੇਵ ਸਿੰਘ, ਜਸਵੰਤ ਸਿੰਘ, ਰਾਮ ਬਖ਼ਸ਼ ਸਿੰਘ, ਬਲਜਿੰਦਰ ਸਿੰਘ ਬਿੱਟੂ ਹਾਜ਼ਰ ਰਹੇ ।