ਕੋਟ ਈਸੇ ਖਾਂ (ਜਗਰਾਜ ਲੋਹਾਰਾ)
ਕਸਬਾ ਕੋਟ ਈਸੇ ਖਾਂ ਦੇ ਮਸ਼ਹੂਰ ਪਿੰਡ ਲੋਹਾਰਾ ਜੋ ਕਿ ਫੱਕਰ ਬਾਬਾ ਦਾਮੂੰ ਸ਼ਾਹ ਜੀ ਦੀ ਦਰਗਾਹ ਦੇ ਨਾਲ ਜਾਣਿਆ ਜਾਂਦਾ ਹੈ । ਪਿੰਡ ਵਿੱਚ ਪਾਰਟੀਬਾਜ਼ੀ ਦੇ ਤੱਤਕਾਰ ਦੇ ਚਲਦਿਆਂ ਦਰਗਾਹ ਦਾ ਕੇਸ ਕੋਰਟ ਵਿੱਚ ਰਿਹਾ ਹੈ। ਮਾਨਯੋਗ ਅਦਾਲਤ ਵੱਲੋਂ ਦਰਗਾਹ ਨੂੰ ਉਪ ਮੰਡਲ ਮਜਿਸਟਰੇਟ ਧਰਮਕੋਟ ਨੂੰ ਰਸੀਵਰ ਨਿਯੁਕਤ ਕੀਤਾ ਗਿਆ ਹੈ। ਜੋ ਜਗ੍ਹਾ ਦੀ ਦੇਖਰੇਖ ਕਰ ਰਹੇ ਹਨ । ਦਰਗਾਹ ਵੱਲੋਂ ਪਿੰਡ ਵਿੱਚ ਸਟਰੀਟ ਲਾਈਟਾਂ ਚੱਲ ਰਹੀਆਂ ਹਨ । ਕੁੱਝ ਤਕਨੀਕੀ ਕਾਰਨਾ ਕਰਕੇ ਫਤਿਹਗੜ੍ਹ ਰੋਡ ਦੀਆਂ ਲਾਈਟਾਂ ਕੁੱਝ ਬੰਦ ਸਨ ਅਤੇ ਕੁਝ ਚੱਲ ਰਹੀਆਂ ਸਨ । ਬਾਬਾ ਦਾਮੂੰ ਸ਼ਾਹ ਜੀ ਦੇ ਦਫ਼ਤਰ ਆਕੇ ਅਕਾਲੀ ਵਰਕਰਾਂ ਨੇ ਇੱਕ ਲਿਖਤੀ ਦਰਖਾਸਤ ਦਿੱਤੀ ਹੈ ਕਿ ਫਤਿਹਗੜ੍ਹ ਰੋਡ ਦੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ । ਜਦੋਂ ਇਸ ਦੇ ਸਬੰਧ ਵਿੱਚ ਪੱਤਰਕਾਰਾਂ ਦੀ ਟੀਮ ਨੇ ਬਾਬਾ ਦਾਮੂੰ ਸ਼ਾਹ ਦੀ ਦਰਗਾਹ ਲਗਾਏ ਗਏ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਤਿਹਗੜ੍ਹ ਰੋਡ ਦੀਆਂ ਲਾਈਟਾਂ ਕੁੱਝ ਬੰਦ ਹਨ । ਉਹਨਾਂ ਨੂੰ ਜਲਦੀ ਹੀ ਚਾਲੂ ਕੀਤਾ ਜਾਵੇਗਾ। ਪਰ ਫਤਹਿਗੜ੍ਹ ਰੋਡ ਦੇ ਕੁਝ ਵਿਅਕਤੀ ਬਲਵਿੰਦਰ ਸਿੰਘ, ਮੱਖਣ ਸਿੰਘ, ਹਰਭਗਵਾਨ ਸਿੰਘ, ਅਮਰਜੀਤ ਸਿੰਘ ਨੇ ਸਾਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਹੈ ਕਿ ਜਿੰਨੀ ਦੇਰ ਸਾਰੀਆਂ ਲਾਈਟਾਂ ਨਹੀਂ ਚੱਲ ਸਕਦੀਆਂ ਓਨੀ ਦੇਰ ਜਗ ਰਹੀਆਂ ਲਾਈਟਾਂ ਵੀ ਬੰਦ ਕੀਤੀਆਂ ਜਾਣ। ਇਸ ਕਰਕੇ ਫਤਿਹਗੜ੍ਹ ਰੋਡ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿਤੀਆਂ ਗਈਆਂ ਹਨ।