ਪਿੰਡ ਲੋਹਾਰਾ ਦੇ ਆਂਗਨਵਾੜੀ ਸੈਂਟਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਵੰਡਿਆ ਰਾਸ਼ਨ

ਕੋਟ ਈਸੇ ਖਾਂ ( ਜਗਰਾਜ ਸਿੰਘ ਗਿੱਲ ) ਬਲਾਕ ਧਰਮਕੋਟ ਦੇ ਨੇੜਲੇ ਪਿੰਡ ਲੋਹਾਰਾ ਦੇ ਆਂਗਨਵਾੜੀ ਸੈਂਟਰਾਂ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਓ ਮਾਵਾਂ, ਜ਼ੀਰੋ ਛੇ ਸਾਲ ਦੇ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ‌ । ਰਾਸ਼ਨ ਦੀ ਵੰਡ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਲਖਵਿੰਦਰ ਸਿੰਘ ਜੀਓ ਜੀ, ਰਜਿੰਦਰ ਸਿੰਘ ਸੰਧੂ ਜੀਓ ਜੀ ਨੇ ਦੱਸਿਆ  ਕਿ ਲਾਭਪਾਤਰੀਆਂ ਨੂੰ ਮੂੰਗੀ ਸੋਇਆਬੀਨ ਦਾ ਆਟਾ ਵੇਸਣ ਦੀਆਂ ਬੜੀਆਂ ਆਦਿ ਦਿੱਤੀਆਂ ਗਈਆਂ ਹਨ । ਇਸ ਮੌਕੇ ਆਂਗਣਵਾੜੀ ਵਰਕਰ ਸੁਰਜੀਤ ਕੌਰ, ਕਰਮਜੀਤ ਕੌਰ, ਕੁਲਬੀਰ ਕੌਰ, ਇਲਾਵਾ ਵਰਕਰਾਂ ਦਲਜੀਤ ਕੌਰ, ਅਮਨਦੀਪ ਕੌਰ, ਗੁਰਜੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *