ਪਿੰਡ ਮਹੇਸ਼ਰੀ ਸੰਧੂਆਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਗਰਮ ਵਰਦੀਆਂ ਵੰਡੀਆਂ ਗਈਆਂ

ਮੋਗਾ 16 ਦਸੰਬਰ (ਜਗਰਾਜ ਲੋਹਾਰਾ) ਪਿੰਡ ਮਹੇਸ਼ਰੀ ਸੰਧੂਆਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸ:ਪ੍ਰੇਮ ਸਿੰਘ ਸੰਧੂ ਯੂ ਐਸ ਏ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬੱਚਿਆਂ ਨੂੰ ਗਰਮ ਸਕੂਲ ਦੀਆਂ ਵਰਦੀਆਂ ਵੰਡੀਆਂ ਗਈਆਂ । ਇਸ ਸਮੇਂ ਪਿੰਡ ਦੇ ਸਰਪੰਚ ਸਮਸ਼ੇਰ ਸਿੰਘ ਸਾਬਕਾ ਸਰਪੰਚ ਗੁਰਦੀਪ ਸਿੰਘ ਪੰਚ ਗੁਰਮੀਤ ਸਿੰਘ ਪਰਮਜੀਤ ਸਿੰਘ ਮਲਕੀਤ ਸਿੰਘ ਨਛੱਤਰ ਸਿੰਘ ਰਣਜੀਤ ਕੌਰ ਜਸਵੀਰ ਕੌਰ ਪਰਮਜੀਤ ਕੌਰ ਅਤੇ ਬਲਦੇਵ ਸਿੰਘ ਕਰਨੈਲ ਸਿੰਘ ਸੂਬਾ ਸਿੰਘ ਨੇ ਸਕੂਲ ਦੇ ਕੁੱਲ 151 ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ । ਇਸ ਮੌਕੇ ਤੇ ਸਕੂਲ ਸਟਾਫ ਵੱਲੋਂ ਸ:ਪ੍ਰੇਮ ਸਿੰਘ ਸੰਧੂ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਗਿਆ ।

Leave a Reply

Your email address will not be published. Required fields are marked *